ਕੱਛੇ ਬਨੈਣ ’ਚ ਦਿਲਜੀਤ ਦੋਸਾਂਝ ਨੇ ਦਿੱਤੀ ਸੀ ਆਪਣੀ ਪਹਿਲੀ ਪ੍ਰਫਾਰਮੈਂਸ, ਸਾਂਝਾ ਕੀਤਾ ਮਜ਼ੇਦਾਰ ਕਿੱਸਾ

By  Rupinder Kaler July 25th 2020 03:45 PM

ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਸਭ ਦਾ ਦਿਲ ਜਿੱਤ ਚੁੱਕੇ ਹਨ ਦਿਲਜੀਤ ਦੋਸਾਂਝ । ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸਿੱਕਾ ਚੱਲਦਾ ਹੈ ਦਿਲਜੀਤ ਦਾ ।ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਦਿਲਚਸਪ ਕਿੱਸਾ ਦੱਸਾਂਗੇ । ਇਹ ਕਿੱਸਾ ਦਿਲਜੀਤ ਨੇ ਖੁਦ ਕਰਣ ਜੌਹਰ ਦੇ ਸ਼ੋਅ ਵਿੱਚ ਦੱਸਿਆ ਸੀ । ਦਿਲਜੀਤ ਨੇ ਦੱਸਿਆ ਕਿ ਜਦੋਂ ਉਹ ਛੋਟੇ ਸਨ ਤਾਂ ਉਹਨਾਂ ਦੇ ਪਿੰਡ ਵਿੱਚ ਮਾਸਟਰ ਸਲੀਮ ਦਾ ਅਖਾੜਾ ਲੱਗਿਆ ਸੀ ।

https://www.instagram.com/p/CBtvpoAFvqM/

ਪਰ ਮਾਸਟਰ ਸਲੀਮ ਦੇ ਆਉਣ ਤੋਂ ਪਹਿਲਾਂ ਹੀ ਦਿਲਜੀਤ ਸਟੇਜ ਤੇ ਪਹੁੰਚ ਗਏ ਤਾਂ ਜੋ ਸਮਾਂ ਬੰਨਿਆ ਜਾਵੇ । ਉਸ ਸਮੇਂ ਦਿਲਜੀਤ ਕੱਛੇ (ਨਿੱਕਰ) ਤੇ ਬਨਿਆਨ ਵਿੱਚ ਸਨ । ਦਿਲਜੀਤ ਨੇ ਦੱਸਿਆ ਕਿ ਉਹ ਦੋ ਲਾਈਨਾਂ ਗਾ ਕੇ ਗਾਣਾ ਭੁੱਲ ਗਏ ਪਰ ਪਿੰਡ ਵਾਲਿਆਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਹੌਸਲਾ ਵਧਾ ਦਿੱਤਾ ।

https://www.instagram.com/p/CAoyF9YlxKg/

ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੋਸਾਂਝ ਸਲਮਾਨ ਖਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ । ਦਿਲਜੀਤ ਨੇ ਦੱਸਿਆ ਕਿ ਇੱਕ ਵਾਰ ਸਲਮਾਨ ਖਾਨ ਪੰਜਾਬ ਵਿੱਚ ਫ਼ਿਲਮ ਬਾਡੀਗਾਰਡ ਦੀ ਸ਼ੂਟਿੰਗ ਕਰਨ ਲਈ ਆਏ ਸਨ ਜਦੋਂ ਉਹਨਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਸਾਰੇ ਕੰਮ ਛੱਡ ਕੇ ਸਲਮਾਨ ਖ਼ਾਨ ਨਾਲ ਫੋਟੋ ਖਿਚਵਾਉਣ ਲਈ ਉਹਨਾਂ ਕੋਲ ਪਹੁੰਚ ਗਏ ।

https://www.instagram.com/p/B-iIYklFndF/

Related Post