ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਕਲੈਸ਼’ ਵਿੱਚ ਦਿਖਿਆ ਕਰੋਨਾ ਵਾਇਰਸ ਦਾ ਡਰ, ਇਸ ਤਰ੍ਹਾਂ ਦਿੱਤਾ ਸਮਾਜਿਕ ਸੁਨੇਹਾ

By  Rupinder Kaler August 11th 2020 06:28 PM

ਦਿਲਜੀਤ ਦੋਸਾਂਝ ਏਨੀਂ ਦਿਨੀਂ ਆਪਣੀ ਐਲਬਮ ‘ਗੌਟ’ ਕਰਕੇ ਟਰੈਂਡਿੰਗ 'ਚ ਬਣੇ ਹੋਏ ਹਨ। ਇਸ ਐਲਬਮ ਦਾ ਇੱਕ ਤੋਂ ਬਾਅਦ ਇੱਕ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ । ਹਰ ਗਾਣਾ ਦਿਲਜੀਤ ਦੇ ਫੈਨਜ਼ ਨੂੰ ਖੂਬ ਪਸੰਦ ਆ ਰਹੇ ਹਨ। ਦਿਲਜੀਤ ਨੇ ਹਾਲ ਹੀ ਵਿੱਚ ਇਸੇ ਐਲਬਮ ਦਾ ਸੌਂਗ 'ਕਲੈਸ਼' ਰਿਲੀਜ਼ ਕੀਤਾ ਹੈ। ਇਸ ਗੀਤ 'ਚ ਦਿਲਜੀਤ ਇੱਕ ਖਾਸ ਸੁਨੇਹਾ ਦਿੰਦੇ ਨਜ਼ਰ ਆ ਰਹੇ ਹਨ। ਜਿਸ ਦੀ ਸੋਸ਼ਲ ਮੀਡੀਆ 'ਚੇ ਖੂਬ ਚਰਚਾ ਹੋ ਰਹੀ ਹੈ।

https://www.instagram.com/p/CDvaHXklGEf/

ਵੀਡੀਓ 'ਚ ਦਿਲਜੀਤ ਦੋਸਾਂਝ ਨੇ ਕੋਰੋਨਾਵਾਇਰਸ ਕਰਕੇ ਆਪਣੀ ਫੀਮੇਲ ਮਾਡਲ ਨੂੰ ਹੱਥ ਸੈਨੇਟਾਈਜ਼ ਕਰਨ ਲਈ ਕਹਿ ਕੇ ਖਾਸ ਸੁਨੇਹਾ ਫੈਨਸ ਨੂੰ ਦਿੱਤਾ ਹੈ। ਇਸ ਵੀਡੀਓ ਵਿੱਚ ਇਹ ਸ਼ਾਟ ਬਹੁਤ ਹੀ ਸੋਹਣਾ ਸ਼ੂਟ ਕੀਤਾ ਗਿਆ ਹੈ ਜਦੋਂ ਗਾਣੇ ਦੀ ਫੀਮੇਲ ਮਾਡਲ ਦਿਲਜੀਤ ਦੇ ਨੇੜੇ ਆਉਂਦੀ ਹੈ ਤੇ ਹੈਂਡ ਸ਼ੇਕ ਕਰਨ ਨੂੰ ਕਹਿੰਦੀ ਹੈ ਤਾਂ ਦਿਲਜੀਤ ਪਹਿਲਾਂ ਹੈਂਡ ਸੈਨੇਟਾਈਜ਼ ਕਰਨ ਦਾ ਆਫਰ ਦਿੰਦੇ ਹਨ।

ਫੀਮੇਲ ਮਾਡਲ ਵੀ ਦਿਲਜੀਤ ਦੀ ਗੱਲ ਮੰਨ ਹੱਥ ਸੈਨੇਟੀਜ਼ ਕਰ ਮੁੜ ਹੈਂਡ ਸ਼ੈਕ ਕਰਦੀ ਹੈ।ਦਿਲਜੀਤ ਦੇ 'ਕਲੈਸ਼' ਗੀਤ ਨੂੰ ਗੀਤਕਾਰ ਤੇ ਗਾਇਕ ਰਾਜ ਰਣਜੋਧ ਨੇ ਲਿਖਿਆ ਹੈ।

https://www.instagram.com/p/CDsnSjUFsQf/

Related Post