ਗਾਇਕ ਦਿਲਜੀਤ ਦੋਸਾਂਝ ਨੇ ਰੂਪੀ ਗਿੱਲ ਨਾਲ ਬਣਾਈ ਇਸ ਗਾਣੇ ਲਈ ਜੋੜੀ

By  Rupinder Kaler September 27th 2019 11:45 AM

ਗਾਇਕ ਦਿਲਜੀਤ ਦੋਸਾਂਝ ਹਮੇਸ਼ਾ ਹੀ ਆਪਣੇ ਗਾਣਿਆਂ ਤੇ ਫ਼ਿਲਮਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ ਕਿਉਂਕਿ ਉਹ ਅਕਸਰ ਆਪਣੇ ਗਾਣਿਆਂ ਤੇ ਫ਼ਿਲਮਾਂ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ । ਉਹਨਾਂ ਦੀ ਸਰਦਾਰ ਵਾਲੀ ਲੁੱਕ ਹਰ ਇੱਕ ਦਾ ਦਿੱਲ ਲੁੱਟ ਲੈਂਦੀ ਹੈ । ਦਿਲਜੀਤ ਹੁਣ ਛੇਤੀ ਹੀ ਇੱਕ ਹੋਰ ਗਾਣਾ ਲੈ ਕੇ ਆ ਰਹੇ ਹਨ ਜਿਸ ਦੀਆਂ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

https://www.instagram.com/p/B23CldAlIVy/

ਇਹ ਗਾਣਾ ਕਿਸ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ਇਸ ਦਾ ਖੁਲਾਸਾ ਤਾਂ ਨਹੀਂ ਹੋਇਆ ਪਰ ਇਹ ਪੱਕਾ ਹੈ ਕਿ ਗਾਣੇ ਦਾ ਵੀਡੀਓ ਸੁੱਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣ ਰਿਹਾ ਹੈ । ਗਾਣੇ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ । ਗਾਣੇ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B22nhiXFYYu/?utm_source=ig_embed&utm_campaign=dlfix

ਪਰ ਹੁਣ ਗਾਣੇ ਨਾਲ ਜੁੜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਤੇ ਉਹ ਇਹ ਹੈ ਕਿ ਇਸ ਗਾਣੇ ਵਿੱਚ ਪਾਲੀਵੁੱਡ ਅਦਾਕਾਰਾ ਰੂਪੀ ਗਿੱਲ ਨੂੰ ਫੀਚਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਨੇ ਮੁੱਛ ਟਾਈਟਲ ਹੇਠ ਆਪਣਾ ਗਾਣਾ ਰਿਲੀਜ਼ ਕੀਤਾ ਗਿਆ ਸੀ ।

https://www.instagram.com/p/B25tW9JlPz1/

ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਹੈ, ਤੇ ਹੁਣ ਦਿਲਜੀਤ ਦੇ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ । ਦਿਲਜੀਤ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਫ਼ਿਲਮ ਗੁੱਡ ਨਿਊਜ਼ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਵੀ ਨਜ਼ਰ ਆਉਣਗੇ ।

Related Post