ਦਿਲਜੀਤ ਦੋਸਾਂਝ ਦੀ ਫ਼ਿਲਮ ਸੱਜਣ ਸਿੰਘ ਰੰਗਰੂਟ ਨੇ ਤੋੜੇ ਸਾਰੇ ਰਿਕਾਰਡ, ਕਮਾਈ ਵੇਖ ਉੱਡ ਜਾਣਗੇ ਹੋਸ਼

By  Gourav Kochhar April 24th 2018 09:02 AM

ਪਾਲੀਵੁੱਡ ਦੇ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਆਪਣੀ ਕਾਮਯਾਬੀ ਦਾ ਪੂਰਾ ਆਨੰਦ ਮਾਣ ਰਹੇ ਹਨ। ਇੰਡਸਟਰੀ ‘ਚ ਹੁਣ ਤੱਕ ਦੇ ਆਪਣੇ ਸਫਰ ਨੂੰ ਦਿਲਜੀਤ Diljit Dosanjh ਨੇ ਕਈ ਅਚੀਵਮੈਂਟਸ ਨਾਲ ਭਰਿਆ ਹੈ। ਹਾਲ ਹੀ ‘ਚ ਜੋ ਉਸ ਨੇ ਅਚੀਵਮੈਂਟ ਹਾਸਲ ਕੀਤੀ ਹੈ, ਉਹ ਹੈ ‘ਸੱਜਣ ਸਿੰਘ ਰੰਗਰੂਟ’। ਇਸ ਪੰਜਾਬੀ ਫ਼ਿਲਮ ਨੇ ਵਰਲਡ ਵਾਰ-1 ‘ਚ ਪੰਜਾਬੀਆਂ ਦੇ ਯੋਗਦਾਨ ਨੂੰ ਦੁਨੀਆ ਅੱਗੇ ਰੱਖਿਆ।

AUSTRALIA TOP 5 - 2018

Opening Weekend biz...

1 #Padmaavat A$ 1,728,642

Note: Hindi + Tamil + Telugu

2 #BharatAneNenu A$ 339,133

3 #Rangasthalam A$ 289,768

4 #Baaghi2 A$ 249,483

5 #SajjanSinghRangroot A$ 236,881@Rentrak

— taran adarsh (@taran_adarsh) April 23, 2018

sajjan singh rangroot

ਦਿਲਜੀਤ Diljit Dosanjh ਦੀ ਇਹ ਵਾਰ ਫ਼ਿਲਮ 23 ਮਾਰਚ ਨੂੰ ਰਿਲੀਜ਼ ਹੋਈ ਤੇ ਅੱਜ ਤੱਕ ਬਾਕਸ-ਆਫਿਸ ‘ਤੇ ਬਣੀ ਹੋਈ ਹੈ। ‘ਸੱਜਣ ਸਿੰਘ ਰੰਗਰੂਟ’ ਨੇ ਨਾ ਸਿਰਫ ਡੋਮੈਸਟਿਕ ਬਾਕਸ-ਆਫਿਸ ‘ਤੇ ਰਾਜ ਕੀਤਾ ਸਗੋਂ ਫ਼ਿਲਮ ਨੂੰ ਵਿਦੇਸ਼ਾਂ ‘ਚ ਵੀ ਕਾਫੀ ਪਿਆਰ ਮਿਲ ਰਿਹਾ ਹੈ। ‘ਸੱਜਣ ਸਿੰਘ ਰੰਗਰੂਟ’ ਉਨ੍ਹਾਂ ਟਾਪ-5 ਫ਼ਿਲਮਾਂ ‘ਚ ਆਪਣੀ ਥਾਂ ਹਾਸਲ ਕਰ ਪਾਈ ਹੈ ਜਿਨ੍ਹਾਂ ਨੇ ਸ਼ੁਰੂਆਤੀ ਹਫਤੇ ‘ਚ ਚੰਗਾ ਕਾਰੋਬਾਰ ਕੀਤਾ। ਵਿਦੇਸ਼ ‘ਚ ਫ਼ਿਲਮ ਦੀ ਓਪਨਿੰਗ 12 ਕਰੋੜ ਸੀ। ਮੂਵੀ ਕ੍ਰੀਟਿਕ ਤੇ ਐਨਾਲਿਸਟ ਤਰੁਣ ਆਦਰਸ਼ ਨੇ ਇਸ ਦੀ ਜਾਣਕਾਰੀ ਟਵਿੱਟਰ ‘ਤੇ ਸ਼ੇਅਰ ਕੀਤੀ। ਇਸ ‘ਚ ਪਦਮਾਵਤ ਸਭ ਤੋਂ ਪਹਿਲੇ ਨੰਬਰ ‘ਤੇ ਹੈ ਤੇ ਸੱਜਣ ਸਿੰਘ ਰੰਗਰੂਟ 5ਵੇਂ ਨੰਬਰ ‘ਤੇ। ਇਸ ਨਾਲ ਇਹ ਇਕੱਲੀ ਅਜਿਹੀ ਪੰਜਾਬੀ ਫ਼ਿਲਮ ਬਣ ਗਈ ਹੈ ਜਿਸ ਨੇ ਆਸਟ੍ਰੇਲੀਆ ‘ਚ ਇੰਨੀ ਕਮਾਈ ਕੀਤੀ। ਫ਼ਿਲਮ ਨੂੰ ਹਰ ਪਾਸੇ ਤੋਂ ਖੂਬ ਤਾਰੀਫਾਂ ਮਿਲ ਰਹੀਆਂ ਹਨ।

sajjan singh rangroot

Sajjan Singh Rangroot movie rating- 4 stars out of 5:

ਦਿਲਜੀਤ ਦੋਸਾਂਝ ਦੀ ਇਸ ਡ੍ਰੀਮ ਫਿਲਮ "ਸੱਜਣ ਸਿੰਘ ਰੰਗਰੂਟ Sajjan Singh Rangroot" ਵਿਚ ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਬਾਖ਼ੂਬੀ ਨਿਭਾਇਆ ਹੈ | ਜਿਹੋ ਜਿਹੀ ਅਦਾਕਾਰੀ ਉਨ੍ਹਾਂ ਦੇ ਕਿਰਦਾਰ ਨੂੰ ਕਰਨੀ ਚਾਹੀਦੀ ਸੀ ਓਹੋ ਜਿਹੀ ਹੀ ਅਦਾਕਾਰੀ ਉਨ੍ਹਾਂ ਨੇ ਕਿੱਤੀ ਹੈ ਅਤੇ ਇਹ ਦਿੱਖ ਰਿਹਾ ਹੈ ਕਿ ਉਨ੍ਹਾਂ ਨੇ ਇਸ ਕਿਰਦਾਰ ਨੇ ਆਪਣੇ ਆਪ ਵਿਚ ਪੂਰਾ ਬਦਲਾਵ ਲਿਆਂਦਾ ਹੈ | ਸੁਨੰਦਾ ਸ਼ਰਮਾ ਜਿਨ੍ਹਾਂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਉਨ੍ਹਾਂ ਨੇ ਵੀ ਆਪਣਾ ਕਿਰਦਾਰ ਬ-ਖ਼ੂਬੀ ਨਿਭਾਇਆ ਹੈ | ਤੇ ਜੇ ਹੁਣ ਗੱਲ ਕਰੀਏ ਫ਼ਿਲਮ ਦੇ ਡਾਇਰੈਕਟਰ ਪੰਕਜ ਬਤਰਾ ਦੀ ਤਾਂ ਉਨ੍ਹਾਂ ਨੇ ਆਪਣੇ ਕਾਮੇਡੀ ਦੌਰ ਨੂੰ ਛੱਡ ਇਹ ਇਤਿਹਾਸਿਕ ਡਰਾਮਾ ਫ਼ਿਲਮ ਨੂੰ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਹੈ | ਪੰਕਜ ਬਤਰਾ ਅਤੇ ਦਿਲਜੀਤ ਦੋਸਾਂਝ ਦੀ ਇਹ ਜੋੜੀ ਨੇ ਇਸ ਫ਼ਿਲਮ ਨਾਲ ਪੰਜਾਬੀ ਇੰਡਸਟਰੀ ਵਿਚ ਇਕ ਵੱਖਰੀ ਛਾਪ ਛੱਡੀ ਹੈ |

sajjan singh rangroot

Related Post