ਰੋਸ਼ਨ ਪ੍ਰਿੰਸ ਅਤੇ ਪਾਇਲ ਦੇਵ ਦੇ ਗੀਤ 'ਦਿੱਲੀ ਵਾਲੀ' 'ਚ ਦਿਖਿਆ ਰੋਸ਼ਨ ਪ੍ਰਿੰਸ ਦਾ ਬਿਲਕੁਲ ਵੱਖਰਾ ਅੰਦਾਜ਼

By  Shaminder March 6th 2020 02:54 PM

ਰੋਸ਼ਨ ਪ੍ਰਿੰਸ ਅਤੇ ਪਾਇਲ ਦੇਵ ਦੀ ਆਵਾਜ਼ 'ਚ ਗੀਤ 'ਦਿੱਲੀ ਵਾਲੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਦਿੱਲੀ ਵਾਲੀ ਕੁੜੀ ਦੇ ਨਖਰੇ ਅਤੇ ਫੈਸ਼ਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਦੇ ਨਾਲ ਹੀ ਦਿੱਲੀ ਦੇ ਵੱਖ-ਵੱਖ ਥਾਵਾਂ ਦੇ ਨਾਲ ਦਿੱਲੀ ਵਾਲੀ ਕੁੜੀ ਦੀ ਤੁਲਨਾ ਕੀਤੀ ਗਈ ਹੈ । ਇਸ ਗੀਤ ਦੇ ਬੋਲ ਖੁਦ ਰੋਸ਼ਨ ਪ੍ਰਿੰਸ ਨੇ ਲਿਖੇ ਨੇ, ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤੇ ਨੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ ।

ਹੋਰ ਵੇਖੋ:ਰੋਸ਼ਨ ਪ੍ਰਿੰਸ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ

ਜਦੋਂ ਕਿ ਫੀਚਰਿੰਗ 'ਚ ਰੋਸ਼ਨ ਪ੍ਰਿੰਸ, ਸਨੇਹਾ ਗੁਪਤਾ, ਅੰਕੂਰ ਪਾਠਕ ਅਤੇ ਗੌਰਵ ਅਰੋੜਾ ਨਜ਼ਰ ਆ ਰਹੇ ਨੇ । ਇਸ ਗੀਤ 'ਚ ਰੋਸ਼ਨ ਪ੍ਰਿੰਸ ਦਾ ਬਿਲਕੁਲ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

https://www.instagram.com/p/B9VkxXWgKSV/

ਰੋਸ਼ਨ ਪ੍ਰਿੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਫ਼ਿਲਮ ਇੰਡਸਟਰੀ 'ਚ ਵੀ ਇੱਕ ਤੋਂ ਬਾਅਦ ਇੱਕ ਫ਼ਿਲਮ 'ਚ ਨਜ਼ਰ ਆ ਰਹੇ ਨੇ ।ਹਾਲ ਹੀ 'ਚ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' 'ਚ ਉਨ੍ਹਾਂ ਦੀ ਅਦਾਕਾਰੀ ਦਾ ਜਲਵਾ ਵੇਖਣ ਨੂੰ ਮਿਲ ਰਿਹਾ ਹੈ

 

 

Related Post