ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਵਿਆਹ ਦੀ ਵੀਡੀਓ ਆਈ ਸਾਹਮਣੇ, ਵੇਖੋ ਅਤੇ ਸ਼ੇਅਰ ਕਰੋ

By  Gourav Kochhar January 18th 2018 05:47 AM

ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਵਿਆਹ ਦੀ ਖ਼ਬਰ ਤਾਂ ਹਰ ਕਿਸੀ ਨੇ ਸੁਣ ਹੀ ਲਈ ਹੋਵੇਗੀ | ਪਰ ਹੁਣ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਨ੍ਹਾਂ ਦੋਵਾਂ ਦੇ ਵਿਆਹ ਦੀ ਵੀਡੀਓ |

ਮਸ਼ਹੂਰ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਪ੍ਰੀਤ ਢਿੱਲੋਂ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਅੰਬਰ ਧਾਲੀਵਾਲ ਹੈ। ਦਿਲਪ੍ਰੀਤ ਢਿੱਲੋਂ Dilpreet Dhillon ਦੇ ਵਿਆਹ 'ਚ ਨਾਮੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਤੇ ਦੇਸੀ ਕਰਿਊ ਵਾਲੇ ਗੋਲਡੀ-ਸੱਤਾ ਵੀ ਪੁੱਜੇ ਸਨ। ਇਸ ਦੌਰਾਨ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਬੀਤੇ ਦਿਨੀਂ ਦਿਲਪ੍ਰੀਤ ਢਿੱਲੋਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ। ਇਸ ਦੌਰਾਨ ਕਾਫੀ ਨਾਮੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਖੂਬ ਰੋਣਕਾਂ ਲਾਈਆਂ। ਰੇਸ਼ਮ ਸਿੰਘ ਅਨਮੋਲ ਨੇ ਆਪਣੇ ਗੀਤਾਂ 'ਤੇ ਨਵੀਂ ਵਿਆਹੀ ਜੋੜੀ ਨੂੰ ਖੂਬ ਨਚਾਇਆ।

https://youtu.be/HSFyjuagwCU

ਦਿਲਪ੍ਰੀਤ ਤੇ ਅੰਬਰ ਨੇ ਰੇਸ਼ਮ ਸਿੰਘ ਅਨਮੋਲ ਦੇ ਗੀਤ 'ਭਾਬੀ ਤੁਹਾਡੀ ਐੈਂਡ ਆ' 'ਤੇ ਕਾਫੀ ਭੰਗੜਾ ਪਾਇਆ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਨੇ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸਾਡੇ ਮੁੰਡੇ ਦਾ ਵਿਆਹ' 'ਤੇ ਵੀ ਖੂਬ ਭੰਗੜਾ ਪਾਇਆ। ਰੇਸ਼ਮ ਸਿੰਘ ਅਨਮੋਲ ਨੇ ਢਿੱਲੋਂ ਦੀ ਰਿਸੇਪਸ਼ਨ ਪਾਰਟੀ 'ਚ ਖੂਬ ਰੋਣਕਾਂ ਲਾਈਆਂ।

https://youtu.be/qghUVzHoP3Q

Related Post