ਗੁਰਲੇਜ਼ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ 'ਚ ਗੀਤ 'ਚੰਡੀਗੜ੍ਹ' ਹੋਇਆ ਰਿਲੀਜ਼

By  Shaminder February 1st 2020 12:35 PM

ਗੁਰਲੇਜ਼ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ 'ਚ ਗੀਤ 'ਚੰਡੀਗੜ੍ਹ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਸਿੱਧੇ ਸਾਦੇ ਜੱਟਾਂ ਦੀ ਗੱਲ ਕੀਤੀ ਗਈ ਹੈ ਜੋ ਕਿ ਬੇਪਰਵਾਹ ਹਨ । ਇਹ ਜੱਟ ਭਾਵੇਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਵੀ ਚਲੇ ਜਾਣ,ਪਰ ਆਪਣਾ ਭੋਲਾਪਣ ਨਹੀਂ ਛੱਡਦੇ ।ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ।

ਹੋਰ ਵੇਖੋ:ਜੱਸੀ ਸੇਖੋਂ ਅਤੇ ਗੁਰਲੇਜ਼ ਅਖਤਰ ਦਾ ਗੀਤ ‘ਗੁੱਡ ਲਕ’ ਹੋਇਆ ਰਿਲੀਜ਼

ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਪ੍ਰੀਤ ਢਿੱਲੋਂ ਰੰਗਲੇ ਦੁੱਪਟੇ,ਗਲੌਕ,ਕਬਜ਼ਾ ਸਣੇ ਕਈ ਹਿੱਟ ਗੀਤ ਦੇ ਚੁੱਕੇ ਹਨ ।

https://www.instagram.com/p/B73gOxWnSGW/

ਇਸ ਦੇ ਨਾਲ ਹੀ ਗੁਰਲੇਜ਼ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਦਿਨ ਕਿਸੇ ਨਾ ਕਿਸੇ ਗਾਇਕ ਨਾਲ ਉਨ੍ਹਾਂ ਦਾ ਗੀਤ ਆ ਰਿਹਾ ਹੈ ਅਤੇ ਦੋਵਾਂ ਦੀ ਗਾਇਕੀ ਨੂੰ ਸਰੋਤਿਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ ।

 

Related Post