ਹੁਣ ਕਿਸ ਕੁੜੀ ਦੇ ਚੱਕਵੇਂ ਦੁਪੱਟਿਆਂ ਨਾਲ ਦਿਲਪ੍ਰੀਤ ਢਿੱਲੋਂ ਦਾ ਵੈਲਪੁਣਾ ਮੈਚ ਕਰਨ ਲੱਗ ਗਿਆ ….!

By  Rupinder Kaler November 4th 2019 10:55 AM

ਸਾਰਾ ਗੁਰਪਾਲ ਤੇ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਰੰਗਲੇ ਦੁੱਪਟੇ ਰਿਲੀਜ਼ ਹੋ ਗਿਆ ਹੈ । ਇਹ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ, ਯੂ-ਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਨਰਿੰਦਰ ਬਾਠ ਵੱਲੋਂ ਲਿਖੇ ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ ।

ਇਸ ਗੀਤ ਦਾ ਵੀਡੀਓ ਬੀਟੂਗੇਦਰ ਵੱਲੋਂ ਬਣਾਇਆ ਗਿਆ ਹੈ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਰਿਲੀਜ਼ ਨੂੰ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਫੀਚਰਿੰਗ ‘ਚ ਸਾਰਾ ਗੁਰਪਾਲ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਰਹੀ ਹੈ । ਗਾਣੇ ਦੀ ਗੱਲ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੁਣ ਕੇ ਹਰ ਇੱਕ ਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਜਾਣਗੇ ।

https://www.instagram.com/p/B4bkXa6ATUt/?utm_source=ig_web_copy_link

ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ‘ਚ ਉਹ ਜੱਦੀ ਸਰਦਾਰ ਫ਼ਿਲਮ ‘ਚ ਨਜ਼ਰ ਆਏ ਸੀ । ਦਿਲਪ੍ਰੀਤ ਢਿੱਲੋਂ ਦੀ ਅਦਾਕਾਰੀ ਨੂੰ ਵੀ ਇਸ ਫ਼ਿਲਮ ‘ਚ ਸਰਾਹਿਆ ਗਿਆ ਸੀ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ ।

Related Post