ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਸ ਸੈਲੀਬ੍ਰੇਟੀ ਦੇ ਘਰ ਗੂੰਜੀਆਂ ਕਿਲਕਾਰੀਆਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Shaminder
April 13th 2020 01:33 PM
ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਇਸ ਬੀਮਾਰੀ ਕਾਰਨ ਲੋਕ ਸਹਿਮੇ ਹੋਏ ਨੇ ਅਤੇ ਘਰਾਂ ‘ਚ ਰਹਿ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ । ਪਰ ਅਜਿਹੇ ‘ਚ ਇੱਕ ਸੈਲੀਬ੍ਰੇਟੀ ਜੋੜਾ ਅਜਿਹਾ ਵੀ ਹੈ । ਜਿਸ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਿੱਗ ਬੌਸ ਦੀ ਦੀ ਸਾਬਕਾ ਪ੍ਰਤੀਭਾਗੀ ਡਿੰਪੀ ਗਾਂਗੂਲੀ ਦੀ । ਜਿਸ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ ।