ਪਾਲੀਵੁੱਡ ਦਾ ਪਾਰਸ ਕਿਹਾ ਜਾਂਦਾ ਹੈ ਨਿਰਦੇਸ਼ਕ ਅਦਿਤਯ ਸੂਦ ਨੂੰ, ਕਈਆਂ ਨੂੰ ਬਣਾਇਆ ਸਟਾਰ 

By  Rupinder Kaler May 22nd 2019 04:57 PM

ਪਾਲੀਵੁੱਡ ਵਿੱਚ ਨਿਰਦੇਸ਼ਕ ਅਦਿਤਯ ਸੂਦ ਖ਼ਾਸ ਮੁਕਾਮ ਰੱਖਦੇ ਹਨ ਕਿਉਂਕਿ ਉਹਨਾਂ ਨੂੰ ਫ਼ਿਲਮ ਇੰਡਸਟਰੀ ਵਿੱਚ ਸਟਾਰ ਮੇਕਰ ਕਿਹਾ ਜਾਂਦਾ ਹੈ । ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਆਪਣੀ ਹਰ ਫ਼ਿਲਮ ਵਿੱਚ ਨਵੇਂ ਅਦਾਕਾਰਾਂ ਨੂੰ ਮੌਕਾ ਦਿੰਦੇ ਹਨ ।ਨਿਰਦੇਸ਼ਕ ਅਦਿਤਯ ਸੂਦ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਬਣਾ ਚੁੱਕੇ ਹਨ । ਜਿਨ੍ਹਾਂ ਵਿੱਚੋਂ 'ਮਰ ਜਾਵਾਂ ਗੁੜ ਖਾ ਕੇ' ਵਰਗੀ ਫਿਲਮ ਅਹਿਮ ਹੈ ।

https://www.instagram.com/p/BwoH9yUp136/

'ਮਰ ਜਾਵਾਂ ਗੁੜ ਖਾ ਕੇ' ਫ਼ਿਲਮ  ਅਦਿਤਯ ਸੂਦ ਨੇ ਨਾਮਵਰ ਮਾਡਲ ਜਿੰਮੀ ਸ਼ਰਮਾ ਨੂੰ ਬਤੌਰ ਹੀਰੋ ਪਹਿਲੀ ਵਾਰ ਪਰਦੇ 'ਤੇ ਪੇਸ਼ ਕੀਤਾ ਸੀ। ਇਹੀ ਉਹ ਫ਼ਿਲਮ ਜਿਸ ਵਿੱਚ ਤਰੁਣ ਖੰਨਾ, ਗੁੰਜਨ ਵਾਲੀਆ, ਸੰਜੇ ਮਿਸ਼ਰਾ ਅਤੇ ਅਮਨ ਵਰਮਾ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਈਆਂ ਸਨ । 'ਓਏ ਹੋਏ ਪਿਆਰ ਹੋ ਗਿਆ' ਇਹ ਉਹ ਫ਼ਿਲਮ ਹੈ ਜਿਸ ਨੇ ਸ਼ੈਰੀ ਮਾਨ ਨੂੰ ਗਾਇਕ ਤੋਂ ਇੱਕ ਅਦਾਕਾਰ ਬਣਾਇਆ ਸੀ ।

https://www.youtube.com/watch?v=2IpQj-kW6Dg

ਇਸ ਫ਼ਿਲਮ ਰਾਹੀਂ ਨਿਹਾਰਿਕਾ ਨੂੰ ਬਤੌਰ ਹੀਰੋਇਨ ਲਾਂਚ ਕੀਤਾ ਗਿਆ ਸੀ। ਅਦਿਤਯ ਸੂਦ ਮੁਤਾਬਿਕ ਵੱਡੇ ਵੱਡੇ ਅਦਾਕਾਰਾਂ ਤੇ ਗਾਇਕਾਂ ਨੂੰ ਲੈ ਕੇ ਤਾਂ ਹਰ ਕੋਈ ਫ਼ਿਲਮ ਬਣਾ ਲੈਂਦਾ ਹੈ ਪਰ ਉਹ ਉਹਨਾਂ ਅਦਾਕਾਰਾਂ ਨੂੰ ਲੈ ਕੇ ਫ਼ਿਲਮ ਬਣਾਉਂਦੇ ਹਨ ਜਿਨ੍ਹਾਂ ਨੂੰ ਪਹਿਚਾਣ ਦੀ ਲੋੜ ਹੁੰਦੀ ਹੈ  ਤੇ ਕੋਈ ਅਦਾਕਾਰ ਤਾਂ ਹੀ ਸਟਾਰ ਬਣੇਗਾ ਜੇਕਰ ਉਸ ਨੂੰ ਅਸੀਂ ਮੌਕਾ ਦੇਵਾਂਗੇ । ਇਸੇ ਲਈ ਨਿਰਦੇਸ਼ਕ ਅਦਿਤਯ ਸੂਦ ਨੂੰ ਸਟਾਰ ਮੇਕਰ ਕਿਹਾ ਜਾਂਦਾ ਹੈ ।

https://www.instagram.com/p/BnSvhBBnehR/

Related Post