'ਤੇਰੀ ਮੇਰੀ ਜੋੜੀ' ਫ਼ਿਲਮ ਦੇ ਨਾਲ ਪਾਲੀਵੁੱਡ ਨੂੰ ਮਿਲਣਗੇ ਕਈ ਨਵੇਂ ਸਟਾਰ 

By  Rupinder Kaler June 20th 2019 01:42 PM

ਨਿਰਦੇਸ਼ਕ ਅਦਿਤਯ ਸੂਦ ਲੰਮੇਂ ਅਰਸੇ ਤੋਂ ਬਾਅਦ ਪਾਲੀਵੁੱਡ ਵਿੱਚ ਮੁੜ ਵਾਪਸੀ ਕਰਨ ਜਾ ਰਹੇ ਹਨ । ਅਦਿਤਯ ਸੂਦ ਛੇਤੀ ਹੀ ਆਪਣੀ ਫ਼ਿਲਮ 'ਤੇਰੀ ਮੇਰੀ ਜੋੜੀ' ਨਾਲ ਵਾਪਸੀ ਕਰਨਗੇ । 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ । ਇਸ ਟੀਜ਼ਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ ।

https://www.instagram.com/p/ByowaVSFjkY/

ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਅਦਿਤਯ ਸੂਦ ਵੱਲੋਂ ਡਾਇਰੈਕਟ ਤੇ ਲਿਖੀ ਗਈ ਇਸ ਫ਼ਿਲਮ ਦੇ ਜ਼ਰੀਏ ਅੱਧੀ ਦਰਜਨ ਦੇ ਕਰੀਬ ਨਵੇਂ ਚਿਹਰੇ ਪਾਲੀਵੁੱਡ ਨੂੰ ਮਿਲਣਗੇ।ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਨਜ਼ਰ ਆਉਣਗੇ । ਟੀਜ਼ਰ ਤੋਂ ਬਾਅਦ ਫ਼ਿਲਮ ਦਾ ਟਰੇਲਰ 5 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ।

https://www.instagram.com/p/ByuJFOAA6OJ/

ਇਸ ਫਿਲਮ ਜ਼ਰੀਏ ਨਾਮਵਰ ਯੂਟਿਊਬਰ ਸੈਮੀ ਗਿੱਲ, ਕਿੰਗ ਬੀ ਚੌਹਾਨ ਦੇ ਨਾਲ-ਨਾਲ ਅਦਾਕਾਰਾ ਮੋਨਿਕਾ ਸ਼ਰਮਾ, ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਸਮੇਤ ਕਈ ਹੋਰ ਚਿਹਰੇ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਂਣਗੇ।

https://www.instagram.com/p/BvNmnz4gxG-/

ਅਦਿਤਯ ਮੁਤਾਬਕ ਉਹ ਆਪਣੀ ਇਸ ਫ਼ਿਲਮ ਬਾਰੇ ਫਿਲਹਾਲ ਕੋਈ ਸਟੇਟਮੈਂਟ ਨਹੀਂ ਦੇਣਗੇ ਪਰ ਇਹ ਜ਼ਰੂਰ ਕਹਿਣਗੇ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕਰੇਗੀ।

Related Post