ਇਕ ਵਾਰ ਫਿਰ ਟਾਈਗਰ ਸ਼ਰਾਫ਼ ਦੀ ਗਰਲਫ੍ਰੈਂਡ ਦਿਸ਼ਾ ਨੇ ਆਪਣੇ ਡਾਂਸ ਦਾ ਦਿਖਾਇਆ ਜਲਵਾ

By  Gourav Kochhar May 3rd 2018 12:54 PM

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬਾਗੀ-2’ ਦੀ ਕਾਮਯਾਬੀ ਦਾ ਅਨੰਦ ਮਾਣ ਰਹੀ ਹੈ। ਟਾਈਗਰ ਸ਼ਰੌਫ ਤੇ ਦਿਸ਼ਾ ਸਟਾਰਰ ਐਕਸ਼ਨ ਨਾਲ ਭਰੀ ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। 2018 ‘ਚ ਆਈ ਇਸ ਫ਼ਿਲਮ ਨੇ ਆਪਣਾ ਨਾਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮਾਂ ‘ਚ ਸ਼ਾਮਲ ਕੀਤਾ ਹੈ। ਹੁਣ ‘ਬਾਗੀ-2’ ਦੀ ਇਸ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਕੋਰੀਓਗ੍ਰਾਫਰ ਨਾਲ ਮਸਤੀ ‘ਚ ਡਾਂਸ ਕਰ ਰਹੀ ਹੈ। 13 ਘੰਟੇ ਪਹਿਲਾਂ ਪੋਸਟ ਹੋਏ ਦਿਸ਼ਾ ਦੇ ਇਸ ਵੀਡੀਓ ਨੂੰ ਹੁਣ ਤੱਕ 13 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਵੀਡੀਓ ‘ਚ ਦਿਸ਼ਾ Disha Patani ਰੀਮਿਕਸ ਸੌਂਗ ‘ਤੇ ਲੌਕਿੰਗ ਕਰ ਰਹੀ ਹੈ। ਡਾਂਸ ਵੀਡੀਓ ‘ਚ ਕੋਰੀਓਗ੍ਰਾਫਰ ਨਾਲ ਉਸ ਦੀ ਟਿਊਨਿੰਗ ਸਾਫ ਪਤਾ ਲੱਗ ਰਹੀ ਹੈ।

disha patani

ਦਿਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 ਤੋਂ ਤਲਗੂ ਫ਼ਿਲਮ ‘ਲੋਫਰ’ ਤੋਂ ਕੀਤਾ ਸੀ। 2016 ‘ਚ ‘ਐਮਐਸਧੋਨੀ’ ਨਾਲ ਦਿਸ਼ਾ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਤੇ 2017 ‘ਚ ਹਾਲੀਵੁੱਡ ਸਟਾਰ ਜੈਕੀ ਚੈਨ ਨਾਲ ‘ਕੁੰਗ ਫੂ ਯੋਗਾ’। 2018 ‘ਚ ਦਿਸ਼ਾ ਨੇ ਸੁਪਰਹਿੱਟ ਫ਼ਿਲਮ ‘ਬਾਗੀ-2’ ‘ਚ ਟਾਈਗਰ ਦੇ ਨਾਲ ਸਕਰੀਨ ਸ਼ੇਅਰ ਕੀਤੀ।

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ Disha Patani ਆਪਣੀ ਬਲਾਕਬਸਟਰ ਫਿਲਮ 'ਬਾਗੀ 2 Baaghi 2' ਤੋਂ ਬਾਅਦ ਇਕ ਫਿਰ ਚਰਚਾ 'ਚ ਹੈ। ਵਜ੍ਹਾ ਹੈ ਕਿ ਉਨ੍ਹਾਂ ਦੀ ਲੇਟੈਸਟ ਸ਼ੇਅਰ ਕੀਤੀ ਵੀਡੀਓ, ਜਿਸ 'ਚ ਉਹ ਆਪਣੇ ਕੋਰੀਓਗਰਾਫਰ ਨਾਲ ਡਾਂਸ ਕਰਦੀ ਦਿਖ ਰਹੀ ਹੈ।

The pink gang, trying some “locking”, ignore the flaws, just getting a hang of it??@jamesdance_ choreography @hiltyandbosch_official ❤ #turnupthemusuc @chrisbrownofficial

A post shared by disha patani (paatni) (@dishapatani) on May 2, 2018 at 5:49am PDT

ਇਹ ਡਾਂਸ ਆਪਣੇ ਆਪ 'ਚ ਗਜ਼ਬ ਤਾਂ ਹੈ ਪਰ ਦਿਸ਼ਾ ਬਾਕੀ ਵੀਡੀਓਜ਼ ਵਾਂਗ ਇਸ ਵੀਡੀਓ 'ਤੇ ਵੀ ਟ੍ਰੋਲਿੰਗ ਤੋਂ ਨਹੀਂ ਬਚ ਸਕੀ। ਦਿਸ਼ਾ Disha Patani ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਡਰੈੱਸ 'ਤੇ ਸਵਾਲ ਚੁੱਕੇ ਹਨ। ਇਕ ਫੈਨ ਨੇ ਲਿਖਿਆ ਕਿ ਉਨ੍ਹਾਂ ਨੂੰ ਘੱਟੋਂ ਘੱਟ ਡਰੈੱਸ ਤਾਂ ਠੀਕ ਪਹਿਣੀ ਸੀ। ਇਕ ਫੈਨ ਨੇ ਦਿਸ਼ਾ ਦੀ ਬਰਾਬਰੀ ਸਪਾਈਡਰਮੈਨ ਨਾਲ ਕਰ ਦਿੱਤੀ। ਜ਼ਿਕਰਯੋਗ ਹੈ ਕਿ ਦਿਸ਼ਾ ਦੇ ਇਸ ਵੀਡੀਓ ਨੂੰ 13 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ 'ਚ ਦਿਸ਼ਾ ਰੀਮੀਕਸ ਸਾਂਗ 'ਤੇ ਲਾਕਿੰਗ (ਡਾਂਸ ਫੌਰਮ) ਕਰਦੀ ਦਿਖ ਰਹੀ ਹੈ। ਕੋਰੀਓਗਰਾਫਰ ਨਾਲ ਉਨ੍ਹਾਂ ਦੀ ਟਿਊਨਿੰਗ ਸਾਫ ਦੇਖੀ ਜਾ ਸਕਦੀ ਹੈ।

disha patani

Related Post