ਫ਼ਿਲਮ ਭਾਰਤ ਵਿੱਚ ਸਲਮਾਨ ਦੇ ਨਾਲ ਦਿਖੇਗੀ ਦਿਸ਼ਾ ਪਟਾਨੀ, ਸੁਨੀਲ ਲਗਾਉਣਗੇ ਕਾਮੇਡੀ ਤੜਕਾ

By  Gourav Kochhar May 17th 2018 12:17 PM

ਸਲਮਾਨ ਦੀ ਚਰਚਿਤ ਫ਼ਿਲਮ ‘ਰੇਸ-3’ ਦਾ ਟ੍ਰੇਲਰ 15 ਮਈ ਨੂੰ ਰਿਲੀਜ਼ ਹੋ ਗਿਆ ਹੈ। ਹੁਣ ਇਸ ਫ਼ਿਲਮ ਦੇ ਪ੍ਰਮੋਸ਼ਨ ਤੋਂ ਬਾਅਦ ਸਲਮਾਨ ਆਪਣੀ ਅਗਲੀ ਫ਼ਿਲਮ ‘ਭਾਰਤ Bharat’ ਦੀ ਸ਼ੂਟਿੰਗ ‘ਚ ਰੁੱਝ ਜਾਣਗੇ। ਇਸ ਫ਼ਿਲਮ ‘ਚ ਸਲਮਾਨ ਨਾਲ ਪ੍ਰਿਅੰਕਾ ਚੋਪੜਾ ਕੰਮ ਕਰ ਰਹੀ ਹੈ। ਹੁਣ ਖ਼ਬਰ ਹੈ ਕਿ ਸਲਮਾਨ ਦੀ ਇਸ ਫ਼ਿਲਮ ‘ਚ ਪ੍ਰਿਅੰਕਾ ਨਾਲ ਨਜ਼ਰ ਆਵੇਗੀ ਇੱਕ ਹੋਰ ਐਕਟਰਸ ਤੇ ਉਹ ਕੋਈ ਹੋਰ ਨਹੀਂ ਸਗੋਂ ਧੋਨੀ ਫੇਮ ਦਿਸ਼ਾ ਪਟਾਨੀ Disha Patani ਹੈ। ਇਸ ਦੀ ਜਾਣਕਾਰੀ ਖੁਦ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਟਵੀਟ ਕਰਕੇ ਦਿੱਤੀ ਹੈ।

disha patani

ਦਿਸ਼ਾ ਲਈ ਵੀ ਇਹ ਖੁਸ਼ੀ ਦਾ ਮੌਕਾ ਹੈ ਕਿ ਉਸ ਦੀ ਸਾਲ ਦੀ ਪਹਿਲੀ ਹਿੱਟ ਫ਼ਿਲਮ ‘ਬਾਗੀ-2’ ਤੋਂ ਬਾਅਦ ਉਹ ਸਲਮਾਨ ਖਾਨ ਨਾਲ ਸਕ੍ਰੀਨ ‘ਤੇ ਨਜ਼ਰ ਆਵੇਗੀ। ਸਲਮਾਨ ਦੀ ‘ਭਾਰਤ’ ਨੂੰ ਹੁਣ ਤੋਂ ਹੀ ਉਸ ਦੀ ਅਗਲੀ ਸੁਪਰਹਿੱਟ ਫ਼ਿਲਮ ਮੰਨਿਆ ਜਾ ਰਿਹਾ ਹੈ। ਦਿਸ਼ਾ Disha Patani ਇਸ ਫ਼ਿਲਮ ‘ਚ ਕੰਮ ਕਰ ਰਹੀ ਹੈ, ਇਹ ਤਾਂ ਪੱਕਾ ਹੈ ਪਰ ਉਹ ਕਿਸ ਰੋਲ ‘ਚ ਨਜ਼ਰ ਆਵੇਗੀ ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ।

disha patani

‘ਭਾਰਤ’ ਫ਼ਿਲਮ ਦਾ ਐਲਾਨ ਹੋਣ ਸਮੇਂ ਖ਼ਬਰਾਂ ਸੀ ਕਿ ਇਸ ਫ਼ਿਲਮ ‘ਚ ਸਲਮਾਨ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ, ਪਰ ਬਾਅਦ ‘ਚ ਚੀਜ਼ਾਂ ਬਦਲੀਆਂ ਤੇ ਨਾਲ ਹੀ ਬਦਲ ਗਈ ਫ਼ਿਲਮ ਦੀ ਐਕਟਰਸ ਵੀ।

salman khan

ਫ਼ਿਲਮ ‘ਭਾਰਤ’ ਸਾਊਥ ਕੋਰੀਅਨ ਫ਼ਿਲਮ ‘ਓਡ ਟੂ ਮਾਈ ਫਾਡਰ’ ਦਾ ਓਫੀਸ਼ੀਅਲ ਅਡੈਪਸ਼ਨ ਹੈ। ਇਸ ‘ਚ ਅਲੀ ਅਬਾਸ ਆਪਣੇ ਦੇਸ਼ ਦੇ 1947 ਤੋਂ 2000 ਤੱਕ ਦੇ ਸਫਰ ਨੂੰ ਦਰਸਾਉਣਗੇ। ਫ਼ਿਲਮ ਨੂੰ ਸਲਮਾਨ ਤੇ ਅਤੁਲ ਅਗਨੀਹੋਤਰੀ ਦੇ ਨਾਲ ਟੀ-ਸੀਰੀਜ਼ ਮਿਲਕੇ ਪ੍ਰੋਡਿਊਸ ਕਰ ਰਹੇ ਹਨ।

sunil grover

ਸਲਮਾਨ ਨੇ ਵੀ ਦਿਸ਼ਾ ਪਟਾਨੀ ਦਾ ਆਪਣੀ ਆਉਣ ਵਾਲੀ ਫ਼ਿਲਮ `ਭਾਰਤ` ਲਈ ਸੋਸ਼ਲ ਮੀਡੀਆ `ਤੇ ਸਵੈਗ ਨਾਲ ਵੈਲਕਮ ਕੀਤਾ। ਸਲਮਾਨ ਖਾਨ Salman Khan ਨੇ ਟਵਿਟਰ `ਤੇ ਲਿਖੀਆ ਹੈ, `ਦਿਸ਼ਾ ਪਟਾਨੀ ਤੁਹਾਡਾ ਭਾਰਤ ਦੇ ਸਫਰ `ਚ ਸਵਾਗਤ ਹੈ`। ਸਿਰਫ ਸਲਮਾਨ ਨੇ ਹੀ ਨਹੀਂ ਸਗੋਂ ਇਸ ਤੋਂ ਬਾਅਦ ਦਿਸ਼ਾ Disha Patani ਨੇ ਵੀ ਸਲਮਾਨ ਦਾ ਟਵਿਟਰ `ਤੇ ਧੰਨਵਾਦ ਕੀਤਾ ਅਤੇ ਪੋਸਟ ਸ਼ੇਅਰ ਕਰਦੇ ਸਲਮਾਨ ਨੂੰ ਧੰਨਵਾਦ ਕਿਹਾ।

salman priyanka

Related Post