ਇਸ ਬਿਮਾਰੀ 'ਚੋਂ ਗੁਜ਼ਰ ਰਹੀ ਹੈ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ

By  Rupinder Kaler July 27th 2019 04:48 PM -- Updated: July 27th 2019 04:50 PM

ਸੋਸ਼ਲ ਮੀਡੀਆ ਤੇ ਦਿਸ਼ਾ ਪਟਾਨੀ ਦੀਆਂ ਫਿਟਨੈੱਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਪੁਰੀ ਤਰ੍ਹਾਂ ਸਿਹਤਮੰਦ ਹੈ । ਪਰ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ । ਦਿਸ਼ਾ ਪਟਾਨੀ ਏਨੀਂ ਦਿਨੀਂ ਵੱਡੀ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ ਜਿਸ ਦਾ ਖੁਲਾਸਾ ਉਸ ਨੇ ਖੁਦ ਕੀਤਾ ਹੈ । ਦਿਸ਼ਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਆਪਣੀ ਸਿਹਤ ਨੂੰ ਲੈ ਕੇ ਜੋ ਖੁਲਾਸਾ ਕੀਤਾ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।

https://www.instagram.com/p/B0aSGF-gmFR/

ਦਿਸ਼ਾ ਨੇ ਦੱਸਿਆ ਹੈ ਕਿ ਬਾਹਰ ਕੰਮ ਕਰਦੇ ਹੋਏ ਉਸ ਦੇ ਸਿਰ ਵਿੱਚ ਸੱਟ ਵੱਜ ਗਈ ਸੀ ਜਿਸ ਕਰਕੇ ਉਸ ਦੀ ਮੈਮਰੀ ਲਾਸ ਹੋਈ ਹੈ । ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ 'ਮੈਂ ਆਪਣੀ ਜ਼ਿੰਦਗੀ ਦੇ ਛੇ ਮਹੀਨੇ ਗਵਾ ਦਿੱਤੇ ਹਨ ਕਿਉਂਕਿ ਮੈਨੂੰ ਕੁਝ ਵੀ ਯਾਦ ਨਹੀਂ ਹੈ'  ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੱਡੇ ਝਟਕੇ ਦੇ ਬਾਵਜੂਦ ਇਸ ਅਦਾਕਾਰਾ ਨੇ ਆਪਣਾ ਜਿੰਮ ਦੀ ਟ੍ਰੇਨਿੰਗ ਨੂੰ ਜਾਰੀ ਰੱਖਿਆ ।

https://www.instagram.com/p/Bz0ZqHHA-Dg/

ਇਸ ਦਾ ਕਾਰਨ ਦੱਸਦੇ ਹੋਏ ਦਿਸ਼ਾ ਨੇ ਕਿਹਾ ਕਿ ਇਹ ਫਿਟਨੈੱਸ ਟ੍ਰੇਨਿੰਗ ਇਸ ਲਈ ਜਾਰੀ ਰਹੀ ਕਿਉਂਕਿ ਫਿੱਟਟਨੈੱਸ ਉਸ ਲਈ ਸਭ ਤੋਂ ਪਹਿਲਾਂ ਆਉਂਦੀ ਹੈ । ਦਿਸ਼ਾ ਨੇ ਕਿਹਾ ਕਿ ਇਸੇ ਲਈ ਜਦੋਂ ਉਸ ਦੀ ਸ਼ੂਟਿੰਗ ਨਹੀਂ ਹੁੰਦੀ ਉਹ ਆਪਣਾ ਜ਼ਿਆਦਾ ਸਮਾਂ ਜਿੰਮ ਵਿੱਚ ਹੀ ਬਿਤਾਉਂਦੀ ਹੈ । ਦਿਸ਼ਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਆਖਰੀ ਵਾਰ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵਿੱਚ ਦੇਖਿਆ ਗਿਆ ਸੀ । ਹੁਣ ਉਹ ਛੇਤੀ ਹੀ ਮੋਹਿਤ ਸੂਰੀ ਦੀ ਫ਼ਿਲਮ ਮਲੰਗ ਵਿੱਚ ਨਜ਼ਰ ਆਵੇਗੀ । ਇਸ ਫ਼ਿਲਮ ਵਿੱਚ ਅਦਿਤਯ ਰਾਏ ਕਪੂਰ ਮੁੱਖ ਭੂਮਿਕਾ ਵਿੱਚ ਹੈ ।

https://www.instagram.com/p/By75hAXgLMw/

Related Post