ਖੁਸ਼ਵੰਤ ਸਿੰਘ ਲਿਟਰੇਰੀ ਫੈਸਟੀਵਲ ਦੌਰਾਨ ਦੀਵਿਆਂ ਦੱਤਾ ਨੇ ਕੀਤੀ ਖੁੱਲ ਕੇ ਆਪਣੀ ਦਿਲ ਦੀ ਗੱਲ

By  Parkash Deep Singh October 12th 2017 01:04 PM

ਦਿਵਿਆ ਦੱਤਾ ਇਕ ਅਜਿਹੀ ਅਭਿਨੇਤਰੀ ਹੈ ਜੋ ਆਪਣੇ ਪੰਜਾਬੀ ਮੂਲ ਦੇ ਬਾਵਜੂਦ ਹਿੰਦੀ ਫਿਲਮ ਇੰਡਸਟਰੀ ਵਿਚ ਆਪਣੇ ਕਰਿਅਰ ਲਈ ਪ੍ਰਸਿੱਧ ਹੈ | ਹਾਲਾਂਕਿ ਉਹਨਾਂ ਨੇ  ਪੰਜਾਬੀ ਫਿਲਮਾਂ ਵਿੱਚ ਬਹੁਤ ਯਾਦਗਾਰੀ ਫਿਲਮਾਂ ਕੀਤੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ Divya Dutta ਪੰਜਾਬੀ ਫ਼ਿਲਮਾਂ 'ਚ ਜ਼ਿਆਦਾ ਨਹੀਂ ਦੇਖੀ ਜਾ ਰਹੀ |

ਕਸੌਲੀ  ਵਿਚ ਹੋਏ Khushwant Singh Literary Festival ਦੌਰਾਨ PTC ਨਾਲ ਗੱਲ ਕਰਦਿਆਂ ਹੋਈਆਂ ਦਿਵਿਆ ਦੱਤਾ ਨੇ ਆਪਣੀਆਂ ਆਉਣ ਵਾਲਿਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਬਾਰੇ ਖੁੱਲ ਕੇ ਗੱਲ ਕੀਤੀ |ਖੁਸ਼ਵੰਤ ਸਿੰਘ ਲਿਟਰੇਰੀ ਫੈਸਟੀਵਲ ਦਾ ਆਯੋਜਨ ਕਸੌਲੀ ਵਿਚ ਹਰ ਸਾਲ ਕੀਤਾ ਜਾਂਦਾ ਹੈ ਜੋ ਕਿ ਕਹਾਣੀਆਂ, ਕਿਤਾਬਾਂ ਅਤੇ ਅਸਲ ਜੀਵਨ ਦੇ ਅਨੁਭਵਾਂ ਰਾਹੀਂ ਸਿੱਖਣ ਦਾ ਸਮਰਥਨ ਕਰਦਾ ਹੈ | ਕੇਵਲ ਇਹ ਹੀ ਨਹੀਂ, KSLF ਛੋਟੀ ਬੱਚੀਆਂ ਦੇ ਅਧਿਕਾਰਾਂ ਅਤੇ ਕਾਸੌਲੀ ਦੇ ਵਾਤਾਵਰਣ ਵਿਚ ਆ ਰਹੀ ਗਿਰਾਵਟ ਲਈ ਵੀ ਆਵਾਜ਼ ਚੁੱਕਦਾ ਹੈ |

ਦਿਵਿਆ ਦੱਤਾ ਨੇ ਆਪਣੀ ਵਿਅਸਤ ਅਨੁਸੂਚੀ ਦੇ ਬਾਵਜੂਦ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ PTC ਦੇ ਨਾਲ ਉਨ੍ਹਾਂ ਦੇ ਖੁਸ਼ਵੰਤ ਸਿੰਘ ਦੇ ਨਾਲ ਆਪਣੇ ਅਨੁਭਵਾਂ ਬਾਰੇ ਅਤੇ ਆਪਣੀ ਹਾਲ ਹੀ ਵਿਚ ਲਾਂਚ ਕੀਤੀ ਹੋਈ ਕਿਤਾਬ 'Me and Maa' ਬਾਰੇ ਗੱਲ ਕੀਤੀ | ਆਪਣੀ ਕਿਤਾਬ ਬਾਰੇ ਦੱਸਦੇ ਹੋਇਆ ਦਿਵਿਆ ਨੇ ਕਿਹਾ ਕਿ ਉਹਨਾਂ ਦੀ ਕਿਤਾਬ ਆਪਣੀ ਮਾਂ ਦੇ ਨਾਲ ਉਹਨਾਂ ਦੇ ਰਿਸ਼ਤੇ ਤੇ ਅਧਾਰਿਤ ਹੈ | ਦਿਵਿਆ ਦੱਤਾ ਦੀ ਮਾਂ ਦੀ ਜਨਵਰੀ 2017 ਵਿਚ ਮੌਤ ਹੋ ਗਈ ਸੀ ਅਤੇ ਉਹਨਾਂ ਨੇ ਦੱਸਿਆ ਕਿ ਕਿਤਾਬ ਵਿਚ ਆਪਣੀ ਮਾਂ ਦੀ ਮੌਤ ਬਾਰੇ ਲਿਖਣਾ ਉਹਨਾਂ ਲਈ ਸਭ ਤੋਂ ਮੁਸ਼ਕਿਲ ਕੰਮ ਸੀ |

 

ਆਪਣੇ ਭਵਿੱਖ ਦੇ ਯਤਨਾਂ ਬਾਰੇ ਗੱਲ ਕਰਦੇ ਹੋਏ ਦਿਵਿਆ ਦੱਤਾ ਨੇ ਕਿਹਾ ਕਿ ਉਹ Anil Kapoor ਦੇ ਨਾਲ ਜਲਦ ਹੀ ਇੱਕ ਫਿਲਮ ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਵੇਗੀ ਅਤੇ ਇਸ ਤੋਂ ਇਲਾਵਾ ਉਹ ਫਿਲਮ 'ਰਾਇਤਾ'  ਵਿੱਚ Ifraan Khan ਨਾਲ ਦਿਖੇਗੀ | ਪੰਜਾਬੀ ਫਿਲਮਾਂ ਵਿੱਚ ਉਹਨਾਂ ਦੀ ਸੀਮਿਤ ਹਾਜ਼ਰੀ ਬਾਰੇ ਇਕ ਸਵਾਲ ਦੇ ਜਵਾਬ ਵਿਚ ਦਿਵਿਆ ਦੱਤਾ ਨੇ ਕਿਹਾ ਕਿ ਉਹ ਛੇਤੀ ਹੀ ਇਕ ਪੰਜਾਬੀ ਫ਼ਿਲਮ ਵੇਖੀ ਜਾਵੇਗੀ |

ਸ਼ਤਰੂਘਨ ਸਿਨਹਾ ਨੇ  PTC ਦੇ ਨਾਲ ਸੰਖੇਪ ਚਰਚਾ ਵਿਚ ਖੁਸ਼ਵੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣੀਆਂ ਯਾਦਾਂ ਬਾਰੇ ਗੱਲ ਕਰਦੇ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਪਲਾਂ ਨੂੰ ਯਾਦ ਕਰਨਗੇ ਜੋ ਉਹਨਾਂ ਨੇ ਉਸ ਨੇ ਮਹਾਨ ਲੇਖਕ ਨਾਲ ਬਿਤਾਏ |

Related Post