ਗਲਤੀ ਨਾਲ ਵੀ ਨਾ ਖਰੀਦੋ ਇਸ ਤਰ੍ਹਾਂ ਦੇ ਆਲੂ, ਹੋ ਸਕਦੇ ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦਾ ਸ਼ਿਕਾਰ

By  Rupinder Kaler September 18th 2020 07:15 PM -- Updated: September 18th 2020 07:16 PM

ਆਲੂ ਉਹ ਸਬਜ਼ੀ ਹੈ ਜਿਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ । ਪਰ ਸਾਡੇ ਵਿੱਚੋਂ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਦੇ ਆਲੂ ਖਰੀਦਣੇ ਚਾਹੀਦੇ ਹਨ ਤੇ ਕਿਸ ਤਰ੍ਹਾਂ ਦੇ ਨਹੀਂ ।

ਆਲੂ ਦੀ ਹੁੰਦੀ ਹੈ ਐਕਸਪਾਇਰੀ ਡੇਟ

ਇੱਕ ਰਿਪੋਰਟ ਮੁਤਾਬਿਕ ਆਲੂ ਦੀ ਵੀ ਐਕਸਪਾਇਰੀ ਡੇਟ ਹੁੰਦੀ ਹੈ। ਹਰੇ ਪੈ ਚੁੱਕੇ ਆਲੂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਹਰਾ ਹੋਇਆ ਆਲੂ ਕੱਟ ਕੇ ਖਾਣ ਨਾਲੋਂ ਸੁੱਟ ਦੇਣਾ ਚਾਹੀਦਾ ਹੈ ਕਿਉਂਕਿ ਇਸ 'ਚ ਸੋਲਾਨਾਈਨ ਕਿਸਮ ਦਾ ਜਹਿਰ ਫੈਲ ਜਾਂਦਾ ਹੈ।

ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਵੇਖੋ ‘ਹੁਨਰ ਪੰਜਾਬ ਦਾ’ ਗ੍ਰੈਂਡ ਫਿਨਾਲੇ

ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਖੋਲ੍ਹੇ ਦਿਲ ਦੇ ਰਾਜ਼, ਦੱਸਿਆ ਕਿਸ ਨੇ ਡਿਪ੍ਰੈਸ਼ਨ ‘ਚੋਂ ਬਾਹਰ ਕੱਢਣ ‘ਚ ਕੀਤੀ ਮਦਦ, ਜਲਦ ਲਿਆ ਰਹੇ ਨੇ ਨਵਾਂ ਗੀਤ

ਸਹੀ ਤਰੀਕੇ ਨਾਲ ਸਟੋਰ ਨਾ ਕਰਨ ’ਤੇ ਆਲੂ ’ਚ ਪੈਦਾ ਹੁੰਦਾ ਹੈ ਜ਼ਹਿਰ

ਸੋਲਾਨਾਈਨ ਉਨ੍ਹਾਂ ਆਲੂਆਂ 'ਚ ਪੈਦਾ ਹੁੰਦਾ ਹੈ, ਜਿਹੜੇ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤੇ ਜਾਂਦੇ ਜਾਂ ਜਾਂ ਲੰਬੇ ਸਮੇਂ ਤੱਕ ਗ਼ਲਤ ਤਾਪਮਾਨ 'ਚ ਰੱਖ ਦਿੱਤੇ ਜਾਂਦਾ ਹੈ । ਸੋਲਾਨਾਈਨ ਵਾਲੇ ਆਲੂ ਖਾਣ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਮੁਤਾਬਕ, 45 ਕਿੱਲੋ ਦਾ ਇਨਸਾਨ ਤਕਰੀਬਨ ਅੱਧਾ ਕਿੱਲੋ ਹਰੇ ਆਲੂ ਖਾਏਗਾ ਤਾਂ ਬਹੁਤ ਬਿਮਾਰ ਪਏਗਾ। ਹਾਲਾਂਕਿ ਘੱਟ ਮਾਤਰਾ 'ਚ ਵੀ ਹਰੇ ਆਲੂ ਨਹੀਂ ਖਾਣੇ ਚਾਹੀਦੇ। ਗਲਤੀ ਨਾਲ ਕੁਝ ਮਾਤਰਾ 'ਚ ਹਰੇ ਆਲੂ ਖਾ ਲਏ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ।

ਹਰਾ ਆਲੂ ਖਾਣ ਨਾਲ ਪੇਟ ਨਾਲ ਸਬੰਧਤ ਹੁੰਦੀਆਂ ਹਨ ਬਿਮਾਰੀਆਂ

ਰਿਪੋਰਟ 'ਚ 'ਦ ਫੂਡ ਸੇਫਟੀ ਅਥਾਰਿਟੀ ਆਫ ਆਈਲੈਂਡ' ਦੇ ਹਵਾਲੇ ਨਾਲ ਲਿਖਿਆ ਹੈ ਕਿ ਜੇਕਰ ਆਲੂ ਖਾਣ ਬਾਅਦ ਪੇਟ 'ਚ ਦਰਦ ਹੋਵੇ ਜਾਂ ਨੀਂਦ ਆਏ ਤਾਂ ਸਮਝ ਲਓ ਕਾਫੀ ਮਾਤਰਾ 'ਚ ਸੋਲਾਨਾਈਨ ਯੁਕਤ ਆਲੂ ਖਾ ਲਿਆ ਹੈ। ਅਥਾਰਿਟੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਤੁਹਾਨੂੰ ਆਲੂਆਂ ਦਾ ਸਵਾਦ ਖਰਾਬ ਲੱਗੇ ਜਾਂ ਕੁਝ ਗੜਬੜ ਲੱਗੇ ਤਾਂ ਆਲੂਆ ਨੂੰ ਸੁੱਟ ਦਿਓ। ਅਜਿਹਾ ਨਾ ਕਰਨ 'ਤੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ।

Related Post