ਕੀ ਤੁਹਾਨੂੰ ਪਤਾ ਹੈ ਪੰਜਾਬ ਦੇ ਕਿਹੜੇ ਸ਼ਹਿਰ ਦੇ ਲੋਕ ਹਨ ਸਭ ਤੋਂ ਵੱਧ ਰੋਮਾਂਟਿਕ ? ਟਵਿੱਟਰ ਦੇ ਸਰਵੇਖਣ ਨੇ ਕੀਤਾ ਵੱਡਾ ਖੁਲਾਸਾ

By  Rupinder Kaler September 19th 2020 12:11 PM -- Updated: September 19th 2020 02:11 PM

ਪੰਜਾਬ ਦਾ ਲੁਧਿਆਣਾ ਸ਼ਹਿਰ ਆਪਣੇ ਉਦਯੋਗਾਂ ਲਈ ਜਾਣਿਆ ਜਾਂਦਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸ਼ਹਿਰ ਦੇਸ਼ ਦਾ ਸਭ ਤੋਂ ਰੋਮਾਂਟਿਕ ਸ਼ਹਿਰ ਹੈ । ਟਵਿੱਟਰ ਦੇ ਕੰਨਵੇਂਸ਼ਨ ਰੀਪਲੇਅ 2019 ਵਿਚ ਲੁਧਿਆਣਾ ਸਭ ਤੋਂ ਰੋਮਾਂਟਿਕ ਸ਼ਹਿਰ ਦੇ ਤੌਰ ਤੇ ਉਭਰਿਆ ਹੈ । ਟਵਿੱਟਰ ਇੰਡੀਆ ਵੱਲੋਂ ਕਰਵਾਈ ਗਈ ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ।

romantic pics

ਇਸ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਭਾਰਤੀਆਂ ਨੇ ਰੋਜਮਰਾ ਦੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਗੱਲਬਾਤ ਕੀਤੀ ਤੇ ਇਸ ਵਿੱਚ ਐਕਟਿਵ ਰਹੇ । ਟੀਮ ਨੇ ਸਤੰਬਰ 2019 ਤੋਂ ਨਵੰਬਰ 2019 ਤੱਕ ਭਾਰਤ ਦੇ 22 ਸ਼ਹਿਰਾਂ ਵਿੱਚ 8,50,000 ਟਵੀਟ ਦਾ ਵਿਸ਼ਲੇਸ਼ਣ ਕੀਤਾ ।

ਰੋਮਾਂਸ ਤੋਂ ਇਲਾਵਾ ਚੰਗੇ ਕੰਮ ਕਰਨ ਤੇ ਖਾਣ ਪੀਣ ਦੇ ਮਾਮਲੇ ਵਿੱਚ ਵੀ ਲੁਧਿਆਣਾ ਟਾਪ-3 ਸ਼ਹਿਰਾਂ ਵਿੱਚ ਸ਼ਾਮਿਲ ਹੋਇਆ ਹੈ ।    ਲੁਧਿਆਣਾ ਦੇ ਲੋਕਾਂ ਨੇ ਪਾਲਤੂ ਜਾਨਵਰਾਂ, ਦੋਸਤੀ ਵਰਗੀ ਥੀਮ ਵਿੱਚ ਦਿਲਚਸਪੀ ਦਿਖਾਈ ।

ਬਾਰਬੀ ਮਾਨ ਦੀ ਆਵਾਜ਼ ਅਤੇ ਦਿਲਪ੍ਰੀਤ ਢਿੱਲੋਂ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ

ਜਲੰਧਰ ਦੇ ਰਹਿਣ ਵਾਲੇ ਐਕਟਰ ਬਲਰਾਜ ਸਿਆਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ

romantic pics

ਹੈਦਰਾਬਾਦ, ਚੇਨਈ ਵਰਗੇ ਦੱਖਣੀ ਸ਼ਹਿਰਾਂ ਵਿੱਚ ਸਭ ਤੋਂ ਜ਼ਿਆਦਾ ਚਰਚਾ ਖੇਡਾਂ, ਭੋਜਨ, ਜਸ਼ਨ, ਸੈਲੀਬ੍ਰਿਟੀ ਨਾਲ ਜੁੜੇ ਵਿਸ਼ਿਆਂ ਤੇ ਹਾਸਾ ਮਜ਼ਾਕ ਵਰਗੇ ਮੁੱਦੇ ‘ਤੇ ਸਭ ਤੋਂ ਜ਼ਿਆਦਾ ਚਰਚਾ ਹੋਈ । ਜਦੋਂਕਿ ਲੁਧਿਆਣਾ ਰੋਮਾਂਸ ਦੇ ਮਾਮਲੇ ਤੇ ਚਰਚਾ ਕਰਨ ਵਿੱਚ ਸਭ ਤੋਂ ਅੱਗੇ ਰਿਹਾ ਤੇ ਰਾਏਪੁਰ ਵਿੱਚ ਸਭ ਜ਼ਿਆਦਾ ਚਰਚਾ ਪਸ਼ੂਆਂ ’ਤੇ ਹੋਈ । ਭੁਵਨੇਸ਼ਵਰ ਵਿੱਚ ਸਭ ਤੋਂ ਜ਼ਿਆਦਾ ਚਰਚਾ ਪਰਿਵਾਰ ਤੇ ਚੰਗੇ ਕੰਮਾਂ ਤੇ ਹੋਈ । ਮੁੰਬਈ ਸ਼ਹਿਰ ਦੇ ਲੋਕ ਪੁਰਾਣੀਆਂ ਯਾਦਾਂ ਤੇ ਚਰਚਾ ਕਰਦੇ ਦਿਖਾਈ ਦਿੱਤੇ ।

Related Post