ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦਾ ਕਿਹੜਾ ਹਿੱਸਾ ਪਹਿਲਾ ਸੂਰਜ ਚੜ੍ਹਦਾ ਦੇਖਦਾ ਹੈ?

By  Shaminder May 14th 2022 05:45 PM -- Updated: May 14th 2022 05:47 PM

ਸੂਰਜ (Sun) ਜਿਸ ਦੀ ਰੌਸ਼ਨੀ ਹੋਣ ਦੇ ਨਾਲ ਹਰ ਪਾਸੇ ਚਾਨਣ ਹੀ ਚਾਨਣ ਹੋ ਜਾਂਦਾ ਹੈ ਅਤੇ ਸੂਰਜ ਤੋਂ ਬਗੈਰ ਦਿਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਇਸੇ ਲਈ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਤਾਂ ਸਵੇਰ ਹੋਣ ਦਾ ਇੰਤਜ਼ਾਰ ਕਰਦੇ ਹਾਂ ।ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ‘ਚ ਸਭ ਤੋਂ ਪਹਿਲਾਂ ਸੂਰਜ (Sunrise) ਕਿੱਥੇ ਨਿਕਲਦਾ ਹੈ । ਅੱਜ ਦੇ ਇਸ ਆਰਟੀਕਲ ਦੇ ਜ਼ਰੀਏ ਅਸੀਂ ਤੁਹਾਨੂੰ ਇਹੀ ਦੱਸਾਂਗੇ ।

sun,-min image From google

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ

ਸਾਡੀ ਇਹ ਗੱਲ ਸ਼ਾਇਦ ਤੁਹਾਨੰ ਸੁਣਨ ‘ਚ ਅਜੀਬ ਲੱਗੇਗੀ ।ਕਿਉਂਕਿ ਹਰ ਕਿਸੇ ਦਾ ਇਹੀ ਮੰਨਣਾ ਹੈ ਕਿ ਸੂਰਜ ਇੱਕੋ ਸਮੇਂ ਹੀ ਤਾਂ ਨਿਕਲਦਾ ਹੈ ਫਿਰ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਇੱਕੋ ਦੇਸ਼ ਦੇ ਕਿਸੇ ਪਿੰਡ ‘ਚ ਸੂਰਜ ਸਭ ਤੋਂ ਪਹਿਲਾਂ ਨਿਕਲਦਾ ਹੋਵੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ।

sun,-min image From google

ਹੋਰ ਪੜ੍ਹੋ : ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਦੀ ਐਪਲ ਦੀ ਘੜੀ, ਹੀਰੇ ਦੀ ਅੰਗੂਠੀ ਹਿਮਾਚਲ ਪ੍ਰਦੇਸ ਦੇ ਹੋਟਲ ਚੋਂ ਹੋਈ ਚੋਰੀ

ਪਰ ਇਹ ਗੱਲ ਬਿਲਕੁਲ ਸਹੀ ਹੈ ।ਭਾਰਤ ‘ਚ ਅਜਿਹਾ ਇੱਕ ਪਿੰਡ ਹੈ,ਜਿੱਥੇ ਸੂਰਜ ਦੀਆਂ ਕਿਰਣਾਂ ਸਭ ਤੋਂ ਪਹਿਲਾਂ ਪਹੁੰਚਦੀਆਂ ਹਨ । ਭਾਰਤ ‘ਚ ਸਭ ਤੋਂ ਪਹਿਲਾਂ ਸੂਰਜ ਨਿਕਲਦਾ ਹੈ, ਉਸ ਸੂਬੇ ਦਾ ਨਾਮ ਅਰੁਣਾਚਲ ਪ੍ਰਦੇਸ ਹੈ । ਇਸੇ ਸੂਬੇ ਦੇ ਲੋਕ ਸਭ ਤੋਂ ਪਹਿਲਾਂ ਸੂਰਜ ਦੇਵਤਾ ਦੇ ਦਰਸ਼ਨ ਕਰਦੇ ਹਨ ।

sun,-min

image From googleਅਰੁਣਾਚਲ ਪ੍ਰਦੇਸ ਦੇ ਡੌਂਗ ਪਿੰਡ ‘ਚ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਣਾਂ ਦਿਖਾਈ ਦਿੰਦੀਆਂ ਹਨ । ਭਾਰਤੀ ਸਮੇਂ ਮੁਤਾਬਕ ਇੱਥੇ ਦੋ ਘੰਟੇ ਪਹਿਲਾਂ ਹੀ ਸੂਰਜ ਨਿਕਲ ਆਉਂਦਾ । ਇਹ ਜਗ੍ਹਾ ਚੀਨ ਮਿਆਂਮਾਰ ਦੇ ਬਾਰਡਰ ‘ਤੇ ਸਥਿਤ ਹੈ ।ਦੱਸਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇੱਥੇ ਸੂਰਜ ਦੀਆਂ ਪਹਿਲੀਆਂ ਕਿਰਣਾਂ ਵੇਖਣ ਦੇ ਲਈ ਪਹੁੰਚਦੇ ਹਨ ।

 

Related Post