ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ‘ਡਾਕਟਰ’ ਰਾਹੀਂ ਆਪਣੇ ਹੇਟਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਜਵਾਬ

By  Rupinder Kaler August 3rd 2020 09:04 AM

ਸਿੱਧੂ ਮੂਸੇਵਾਲਾ ਆਪਣੇ ਪ੍ਰਸ਼ੰਸਕਾਂ ਨੂੰ ਬੈਕ ਟੂ ਬੈਕ ਗੀਤ ਦੇ ਕੇ ਉੇਹਨਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਨ੍ਹਾਂ ਦਾ ਨਵਾਂ ਗੀਤ ‘ਡਾਕਟਰ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ ।‘ਡਾਕਟਰ’ ਗੀਤ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਕੁਝ ਹੀ ਸਮੇਂ ‘ਚ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ । ਗੀਤ ਨੂੰ ਸਿੱਧੂ ਮੂਸੇਵਾਲਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/CDP_k1hJSzu/

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਹਰ ਵਾਰ ਦੀ ਤਰ੍ਹਾਂ ਖੁਦ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਨੇ । ਇਸ ਗੀਤ ਨੂੰ ਮਿਊਜ਼ਿਕ ਦਾ ਕਿਡ ਨੇ ਦਿੱਤਾ ਹੈ ਤੇ ਵੀਡੀਓ Hunny Singh & Pulkit Setia Pk ਨੇ ਤਿਆਰ ਕੀਤੀ ਹੈ । ਇਸ ਗੀਤ ਰਾਹੀਂ ਮੂਸੇਵਾਲਾ ਨੇ ਆਪਣੇ ਹੇਟਰਾਂ ਨੂੰ ਜਵਾਬ ਦਿੱਤਾ ਹੈ ।

https://www.instagram.com/p/CDaSGkipV_0/

ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

Related Post