ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜਾਂ, ਹੋ ਸਕਦੀਆਂ ਹਨ ਗੰਭੀਰ ਬਿਮਾਰੀਆਂ
Rupinder Kaler
November 12th 2021 04:32 PM
ਆਯੁਰਵੇਦ 'ਚ ਦੁੱਧ ਨਾਲ ਕੁਝ ਚੀਜ਼ਾਂ ਨਾ ਖਾਣ ਦੀ ਸਲਾਹ ਦਿੱਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਹਰ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ । ਮੱਛੀ ਨੂੰ milk ਜਾਂ ਦਹੀਂ ਦੋਵਾਂ ਨਾਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਢਿੱਡ ਦਰਦ, ਫੂਡ ਪੁਆਇਜ਼ਨਿੰਗ ਤੇ ਚਿੱਟੇ ਧੱਬੇ ਦੀ ਸਮੱਸਿਆ ਹੋ ਸਕਦੀ ਹੈ, ਜੋ ਸਰੀਰ ਤੋਂ ਕਦੇ ਨਹੀਂ ਜਾਂਦੇ। ਕਈ ਲੋਕ ਸਵੇਰੇ ਨਾਸ਼ਤੇ ਦੌਰਾਨ ਬਰੈੱਡ-ਬਟਰ ਅਤੇ ਦੁੱਧ ਦਾ ਸੇਵਨ ਕਰਦੇ ਹਨ ਪਰ milk ਦੇ ਨਾਲ ਰੋਟੀ ਅਤੇ ਮੱਖਣ ਦੋਵੇਂ ਲੈਣਾ ਠੀਕ ਨਹੀਂ ਹੈ। ਆਯੁਰਵੇਦ ਦੇ ਅਨੁਸਾਰ ਪ੍ਰੋਟੀਨ, ਕਾਰਬੋਹਾਈਡ੍ਰੇਟ ਤੇ ਚਰਬੀ ਦੀ ਜ਼ਿਆਦਾ ਮਾਤਰਾ ਨੂੰ ਇਕੱਠੇ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਨਾਲ ਢਿੱਡ 'ਚ ਭਾਰਾਪਣ ਦੀ ਭਾਵਨਾ ਹੁੰਦੀ ਹੈ, ਜਦਕਿ ਮੱਖਣ ਕਾਫ਼ੀ ਨਮਕੀਨ ਹੁੰਦਾ ਹੈ।