'ਸਿਰਜਨਹਾਰੀ' 'ਚ ਇਸ ਵਾਰ ਵੇਖੋ ਮਲਿਕਾ ਹਾਂਡਾ ਅਤੇ ਖੁਸ਼ਬੀਰ ਕੌਰ ਦੇ ਸੰਘਰਸ਼ ਦੀ ਕਹਾਣੀ

By  Shaminder November 2nd 2018 12:35 PM

'ਸਿਰਜਨਹਾਰੀ' ਪੀਟੀਸੀ ਪੰਜਾਬੀ ਦੀ ਅਜਿਹੀ ਪੇਸ਼ਕਸ਼  ਜਿਸ 'ਚ ਅਸੀਂ ਤੁਹਾਨੂੰ ਸਮਾਜ ਦੀਆਂ ਉਨ੍ਹਾਂ ਔਰਤਾਂ ਨਾਲ ਮਿਲਵਾਉਂਦੇ ਹਾਂ ਜਿਨ੍ਹਾਂ ਨੇ ਸਮਾਜ 'ਚ ਕੁਝ ਨਾ ਕੁਝ ਨਵਾਂ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਹੈ । ਇਨ੍ਹਾਂ ਔਰਤਾਂ ਨੇ ਨਾ ਸਿਰਫ ਸਮਾਜ 'ਚ ਖੁਦ ਆਪਣੇ ਪੈਰਾਂ 'ਤੇ ਖੜੇ ਹੋ ਕੇ ਜਿਉਣਾ ਸਿੱਖਿਆ ਬਲਕਿ ਹੋਰਨਾਂ ਲਈ ਵੀ ਇਹ ਔਰਤਾਂ ਚਾਨਣ ਮੁਨਾਰਾ ਸਾਬਿਤ ਹੋ ਰਹੀਆਂ ਨੇ । ਇਸ ਵਾਰ ਸਿਰਜਨਹਾਰੀ 'ਚ ਸ਼ਨੀਵਾਰ ਰਾਤ ਨੂੰ ਸੱਤ ਵਜੇ ਅਸੀਂ ਤੁਹਾਨੂੰ ਦਿਖਾਵਾਂਗੇ ਮਲਿਕਾ ਹਾਂਡਾ ਅਤੇ ਖੁਸ਼ਬੀਰ ਕੌਰ ਨਾਲ।  ਮਲਿਕਾ ਹਾਂਡਾ ਨੇ ਚੈੱਸ 'ਚ ਆਪਣੀ ਪਹਿਚਾਣ ਬਣਾਈ ਹੈ ।

ਹੋਰ ਵੇਖੋ : ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ‘ਸਿਰਜਨਹਾਰੀ’

https://www.instagram.com/p/BpmOtXWBe9l/

ਜਲੰਧਰ ਦੀ ਰਹਿਣ ਵਾਲੀ ਮਲਿਕਾ ਹਾਂਡਾ ਨੇ ਦੋ ਹਜ਼ਾਰ ਦਸ 'ਚ ਇਸ ਗੇਮ ਦੀ ਸ਼ੁਰੂਆਤ ਕੀਤੀ ਸੀ । ਉਸ ਨੇ ਵਿਸ਼ਵ ਡੈਫ ਚੈੱਸ ਚੈਂਪੀਅਨਸ਼ਿਪ ਸਿਲਵਰ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ।

Sirjanhaari: Meet India’s Specially Abled Chess Champion Malika Handa Sirjanhaari: Meet India’s Specially Abled Chess Champion Malika Handa

ਇਸ ਤੋਂ ਇਲਾਵਾ ਸਿਰਜਨਹਾਰੀ 'ਚ ਅਸੀਂ ਤੁਹਾਨੂੰ ਮਿਲਾਵਾਂਗੇ ਇੱਕੀ ਸਾਲ ਦੀ ਨੌਜਵਾਨ ਲੜਕੀ ਖੁਸ਼ਬੀਰ ਕੌਰ ਨਾਲ । ਜੋ ਦੇਸ਼ ਦੀ ਚੋਟੀ ਦੀ ਰੇਸ ਵਾਕਰ ਹੈ । ਉਹ ਇੱਕ ਅਜਿਹੀ ਮੁਟਿਆਰ ਹੈ ਜਿਸ ਨੇ ਏਸ਼ੀਅਨ ਗੇਮਸ 'ਚ ਵੀਹ ਕਿਲੋਮੀਟਰ ਤੱਕ ਰੇਸ ਵਾਕ 'ਚ ਸਿਲਵਰ ਮੈਡਲ ਜਿੱਤਿਆ ।

khushbeer kaur khushbeer kaur

ਨੌ ਜੁਲਾਈ ੧੯੯੩ 'ਚ ਜਨਮੀ ਖੁਸ਼ਬੀਰ ਕੌਰ ਉਦੋਂ ਸੁਰਖੀਆਂ 'ਚ ਆਈ ਜਦੋਂ ਉਸ ਨੇ ਕੋਲੰਬੋ 'ਚ ੨੦੧੨ 'ਚ ਏਸ਼ੀਅਨ ਜੂਨੀਅਰ ਐਥਲਿਟਿਕਸ ਚੈਂਪੀਅਨਸ਼ਿਪ  ਬਰੌਂਜ ਮੈਡਲ ਜਿੱਤਿਆ । ਖੁਸ਼ਬੀਰ ਕੌਰ ਦੇ ਪਿਤਾ ਦਾ ਹੱਥ ਉਸ ਦੇ ਸਿਰ ਤੇ ਉਦੋਂ ਉੱਠ ਗਿਆ ਜਦੋਂ ਉਹ ਸਿਰਫ ਛੇ ਸਾਲ ਦੀ ਸੀ । ਪਰ ਉਸ ਦੀ ਮਾਂ ਨੇ ਉਸ ਨੂੰ ਹੀ ਨਹੀਂ ਬਲਕਿ ਪੰਜ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਵਧੀਆ ਸਿੱਖਿਆ ਬੱਚਿਆਂ ਨੂੰ ਮੁਹੱਈਆ ਕਰਵਾਈ ਅਤੇ ਹੁਣ ਧੀ ਖੁਸ਼ਬੀਰ ਕੌਰ ਨੇ ਆਪਣੀ ਮਾਂ ਦੇ ਹਰ ਸੁਪਨੇ ਨੂੰ ਸਾਕਾਰ ਕੀਤਾ ਅਤੇ ਹੁਣ ਉਹ ਪੰਜਾਬ ਪੁਲਿਸ 'ਚ ਡੀਐੱਸਪੀ ਹੈ । ਸਿਰਜਨਹਾਰੀ 'ਚ ਇਸ ਵਾਰ ਇਨਾਂ ਦੋਵਾਂ ਸਿਰਜਨਹਾਰੀਆਂ ਦੀ ਕਹਾਣੀ ਨੂੰ ਵੇਖਣਾ ਨਾ ਭੁੱਲਣਾ । ਤਿੰਨ ਨਵੰਬਰ ਯਾਨੀ ਕਿ ਰਾਤ ਨੂੰ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

Related Post