Health Tips: ਬਲੈਕ ਟੀ ਪੀਣ ਨਾਲ ਘੱਟ ਹੁੰਦਾ ਹੈ ਮੌਤ ਦਾ ਖ਼ਤਰਾ, ਜਾਣੋ ਇਸ ਦੇ ਫਾਇਦੇ

By  Pushp Raj September 21st 2022 06:24 PM

Benefits of Black Tea: ਦੁਨੀਆ ਭਰ 'ਚ ਕਈ ਲੋਕ ਚਾਹ ਪੀਣ ਦੇ ਬਹੁਤ ਸ਼ੌਕੀਨ ਹਨ। ਪਾਣੀ ਤੋਂ ਬਾਅਦ ਚਾਹ ਹੀ ਇੱਕ ਅਜਿਹੀ ਚੀਜ਼ ਹੈ ਜੋ ਸਭ ਤੋਂ ਵੱਧ ਪੀਣ ਵਾਲਾ ਪਦਾਰਥ ਹੈ। ਲੋਕ ਆਪਣੇ ਸਵਾਦ ਅਤੇ ਪਸੰਦ ਦੇ ਹਿਸਾਬ ਨਾਲ ਚਾਹ ਪੀਣਾ ਪਸੰਦ ਕਰਦੇ ਹਨ। ਕੁਝ ਲੋਕਾਂ ਨੂੰ ਦੁੱਧ ਦੀ ਚਾਹ ਅਤੇ ਕੁਝ ਨੂੰ ਗ੍ਰੀਨ ਟੀ ਜਾਂ ਬਲੈਕ ਟੀ (ਕਾਲੀ ਚਾਹ) ਪਸੰਦ ਹੈ। ਭਾਰਤ ਵਿੱਚ ਦੁੱਧ ਦੀ ਚਾਹ ਸਭ ਤੋਂ ਵੱਧ ਪ੍ਰਸਿੱਧ ਹੈ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਲੈਕ ਟੀ ਪੀਂਦੇ ਹੋ ਤਾਂ ਇਹ ਤੁਹਾਡੀ ਉਮਰ ਵਿੱਚ ਵਾਧਾ ਕਰਦੇ ਹਨ।

image From Google

ਬਲੈਕ ਟੀ (ਕਾਲੀ ਚਾਹ) ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਹ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੀ ਹੁੰਦੇ ਹਨ। ਬ੍ਰਿਟੇਨ 'ਚ ਕੀਤੇ ਗਏ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਰੋਜ਼ਾਨਾ 2 ਕੱਪ ਕਾਲੀ ਚਾਹ ਪੀਣ ਨਾਲ ਮੌਤ ਦੇ ਖ਼ਤਰੇ ਨੂੰ 12 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਕਾਰਡੀਓਵੈਸਕੁਲਰ ਰੋਗ ਅਤੇ ਸਟ੍ਰੋਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਬਲੈਕ ਟੀ ਪੀਣ ਨਾਲ ਉਮਰ ਲੰਬੀ ਹੁੰਦੀ ਹੈ।

ਬਲੱਡ ਪ੍ਰੈਸ਼ਰ ਤੇ ਡਾਈਬਟੀਜ਼ ਨੂੰ ਕਰਦੀ ਹੈ ਬਲੈਕ ਟੀ

ਬਲੈਕ ਟੀ (ਕਾਲੀ ਚਾਹ) ਵਿੱਚ ਬਾਇਓਐਕਟਿਵ ਮਿਸ਼ਰਣ ਜਿਵੇਂ ਕਿ ਪੌਲੀਫੇਨੌਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਹੁਣ ਤੱਕ ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੌਲੀਫੇਨੋਲ ਨਾਲ ਭਰਪੂਰ ਚੀਜ਼ਾਂ ਹਾਈ ਬਲੱਡ ਪ੍ਰੈਸ਼ਰ, ਟਾਈਪ 2 ਡਾਇਬਟੀਜ਼, ਕਾਰਡੀਓਵੈਸਕੁਲਰ ਰੋਗ ਅਤੇ ਕੈਂਸਰ ਦੇ ਖਤਰੇ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੀਆਂ ਹਨ। ਸ਼ੂਗਰ ਵਾਲੇ ਮਰੀਜ਼ਾਂ ਨੂੰ ਮਿੱਠੀ ਚਾਹ ਨਹੀਂ ਪੀਣੀ ਚਾਹੀਦੀ।

image From Google

ਬਲੈਕ ਟੀ ਪੀਣ ਦੇ ਫਾਇਦੇ

ਸਕਿਨ ਲਈ ਫਾਇਦੇਮੰਦ

ਬਲੈਕ ਟੀ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਹੋਰ ਫਾਈਟੋਨਿਊਟ੍ਰੀਐਂਟਸ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਹ ਚਮੜੀ ਲਈ ਚੰਗਾ ਹੈ ਕਿਉਂਕਿ ਇਹ ਸਰੀਰ ਨੂੰ ਚਮੜੀ ਦੀ ਲਾਗ ਅਤੇ ਦਾਗ-ਧੱਬਿਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।

ਧਿਆਨ ਕੇਂਦਰਿਤ ਵਿੱਚ ਮਦਦਗਾਰ

ਚਾਹ ਵਿੱਚ ਕੈਫੀਨ ਅਤੇ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜਿਸਨੂੰ L-theanine ਕਿਹਾ ਜਾਂਦਾ ਹੈ, ਜੋ ਊਰਜਾ ਅਤੇ ਫੋਕਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। L-theanine ਅਤੇ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਦਿਮਾਗ ਵਿੱਚ ਅਲਫ਼ਾ ਗਤੀਵਿਧੀ ਨੂੰ ਵਧਾਉਂਦੇ ਹਨ ਅਤੇ ਧਿਆਨ ਕੇਂਦਰਿਤ ਅਤੇ ਸੁਚੇਤ ਰਹਿਣ 'ਤੇ ਵਧੇਰੇ ਪ੍ਰਭਾਵ ਪਾਉਂਦੇ ਹਨ।

image From Google

ਹੋਰ ਪੜ੍ਹੋ: Health Tips: ਖਾਣ 'ਚ ਤਿੱਖੀ ਪਰ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਹਰੀ ਮਿਰਚ, ਜਾਣੋ ਇਸ ਦੇ ਫ਼ਾਇਦੇ

ਪਾਚਨ ਠੀਕ ਕਰਨ 'ਚ ਮਦਦਗਾਰ

ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਨ ਲਈ ਚਾਹ ਚੰਗਦੀ ਸਾਬਤ ਹੋ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਤੋਂ 30 ਮਿੰਟ ਬਾਅਦ ਇੱਕ ਕੱਪ ਕਾਲੀ ਚਾਹ ਪੀਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਯਕੀਨੀ ਤੌਰ 'ਤੇ ਤੁਹਾਡੇ ਭਾਰ ਘਟਾਉਣ ਨੂੰ ਵਿੱਚ ਵੀ ਮਦਦਗਾਰ ਹੈ।

Related Post