ਮਿੱਟੀ ਦੇ ਬਣੇ ਘੜੇ ਦਾ ਪਾਣੀ ਪੀਣਾ ਬਹੁਤ ਹੈ ਲਾਭਦਾਇਕ, ਇਸ ਤਰ੍ਹਾਂ ਰਹਿੰਦਾ ਹੈ ਪਾਣੀ ਠੰਢਾ

By  Shaminder June 22nd 2021 06:34 PM

ਪੁਰਾਣੇ ਸਮਿਆਂ ‘ਚ ਜ਼ਿਆਦਾਤਰ ਲੋਕ ਘੜਿਆਂ ਦਾ ਪਾਣੀ ਹੀ ਪੀਂਦੇ ਸਨ । ਗਰਮੀਆਂ ‘ਚ ਘੜੇ ਦਾ ਪਾਣੀ ਠੰਢਾ ਰਹਿੰਦਾ ਹੈ । ਹੁਣ ਮੁੜ ਤੋਂ ਲੋਕ ਘੜਿਆਂ ਦਾ ਪਾਣੀ ਪੀਣ ਲੱਗ ਪਏ ਹਨ । ਕਿਉਂਕਿ ਘੜੇ ਦਾ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ । ਹੁਣ ਇਕ ਵਾਰ ਫਿਰ ਲੋਕ ਫਰਿੱਜਾਂ ਤੋਂ ਘੜਿਆਂ ਵੱਲ ਰੁਖ਼ ਕਰ ਰਹੇ ਹਨ।

clay pots , Image From Internet

ਹੋਰ ਪੜ੍ਹੋ : ਸੋਨੂੰ ਸੂਦ ਤੋਂ ਮੁੰਡੇ ਨੇ ਆਪਣੀ ਗਰਲ ਫਰੈਂਡ ਲਈ ਮੰਗਿਆ ਆਈ ਫੋਨ, ਸੋਨੂੰ ਦੇ ਦਿੱਤਾ ਇਹ ਜਵਾਬ 

clay pots,, Image From Internet

ਇਸ ਲਈ ਗਰਮੀ ਦੇ ਸਿਖਰ 'ਚ ਮਿੱਟੀ ਦੇ ਬਰਤਨਾਂ ਦੀ ਮੰਗ ਵਧ ਗਈ ਹੈ। ਮਿੱਟੀ ਦੇ ਬਰਤਨ ਨਾ ਸਿਰਫ ਪਾਣੀ ਨੂੰ ਠੰਢਾ ਰੱਖਦੇ ਹਨ, ਬਲਕਿ ਅਸ਼ੁੱਧੀਆਂ ਨੂੰ ਵੀ ਦੂਰ ਰੱਖਦੇ ਹਨ।

clay pots,, Image From Internet

ਮਿੱਟੀ ਦਾ ਘੜਾ ਸੰਘਣਾ ਹੁੰਦਾ ਹੈ, ਇਸ ਵਿੱਚ ਪਾਣੀ ਜਮ੍ਹਾਂ ਹੋਣ ਤੋਂ ਬਾਅਦ ਭਾਫ਼ ਬਣ ਜਾਂਦੀ ਹੈ। ਇਹ ਪ੍ਰਕਿਰਿਆ ਇਸ ਬਰਤਨ ਦੇ ਠੰਢਾ ਹੋਣ ਦਾ ਕਾਰਨ ਬਣਦੀ ਹੈ ਕਿਉਂਕਿ ਪਾਣੀ ਦੇ ਕਣ ਗਰਮੀ ਦੇ ਰੂਪ ਵਿਚ ਊਰਜਾ ਪ੍ਰਾਪਤ ਕਰਦੇ ਹਨ, ਫਿਰ ਗੈਸ ਵਿਚ ਬਦਲ ਜਾਂਦੇ ਹਨ ਅਤੇ ਹਵਾ ਵਿਚ ਰਲ ਜਾਂਦੇ ਹਨ। ਮਿੱਟੀ ਦੇ ਘੜੇ ਵਿਚ ਸੂਖਮ ਪੱਧਰ 'ਤੇ ਛੋਟੇ ਛੇਕ ਦਿਖਾਈ ਦਿੰਦੇ ਹਨ ਜਿਸ ਰਾਹੀਂ ਪਾਣੀ ਬਾਹਰ ਨਿਕਲਦਾ ਹੈ ਤੇ ਗੈਸ ਬਣਨ ਲਈ ਊਰਜਾ ਪ੍ਰਾਪਤ ਕਰਦਾ ਹੈ।

 

 

Related Post