ਭਰਾ ਦੀ ਬਰਾਤ ਚੜ੍ਹਨ ਵੇਲੇ ਦ੍ਰਿਸ਼ਟੀ ਗਰੇਵਾਲ ਨੇ ਪਤੀ ਦੇ ਨਾਲ ਖੂਬ ਪਾਇਆ ਭੰਗੜਾ, ਵੇਖੋ ਵੀਡੀਓ

By  Shaminder April 22nd 2022 04:53 PM

ਦ੍ਰਿਸ਼ਟੀ ਗਰੇਵਾਲ (Drishtii garewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਭਰਾ ਦੇ ਵਿਆਹ ‘ਚ ਪਤੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦ੍ਰਿਸ਼ਟੀ ਗਰੇਵਾਲ ਪਤੀ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਦੂਜੇ ਪਾਸੇ ਉਸਦਾ ਭਰਾ ਘੋੜੀ ਚੜਨ ਦੀ ਤਿਆਰੀ ਕਰ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦ੍ਰਿਸ਼ਟੀ ਨੇ ਆਪਣੇ ਭਰਾ ਦੀਆਂ ਲਾਵਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ।

Drishtii garewal brother wedding- image From instagram

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਦੇ ਭਰਾ ਦਾ ਹੋਇਆ ਵਿਆਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਲਾਵਾਂ

ਇਸ ਵੀਡੀਓ ‘ਚ ਅਦਾਕਾਰਾ ਆਪਣੇ ਭਰਾ ਦੇ ਨਾਲ ਬੈਠੀ ਦਿਖਾਈ ਦੇ ਰਹੀ ਸੀ ।ਇਸ ਤੋਂ ਪਹਿਲਾਂ ਵੀ ਅਦਾਕਾਰਾ ਨੇ ਕਈ ਵੀਡੀਓ ਸਾਂਝੇ ਕੀਤੇ ਸਨ । ਇਨ੍ਹਾਂ ਵੀਡੀਓਜ਼ ‘ਚ ਅਦਾਕਾਰਾ ਆਪਣੇ ਭਰਾ ਨੂੰ ਹਲਦੀ ਲਗਾਉਂਦੀ ਅਤੇ ਮਹਿੰਦੀ ਦੀਆਂ ਰਸਮਾਂ ਅਦਾ ਕਰਦੀ ਹੋਈ ਦਿਖਾਈ ਦਿੱਤੀ ਸੀ ।

drishtii garewal image From instagram

ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਕਈ ਟੀਵੀ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਸ ਨੇ ਇੱਕ ਵੈੱਬ ਸੀਰੀਜ਼ ‘ਚ ਪੁਲਿਸ ਅਫਸਰ ਦੀ ਭੂਮਿਕਾ ਵੀ ਨਿਭਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੀ ਹੈ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by ❤️DRISHTII GAREWAL ATTRI❤️ (@drishtiigarewal9)

Related Post