ਦ੍ਰਿਸ਼ਟੀ ਗਰੇਵਾਲ ਦੇ ਭਰਾ ਦਾ ਹੋਇਆ ਵਿਆਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਲਾਵਾਂ

By  Shaminder April 22nd 2022 10:37 AM

ਦ੍ਰਿਸ਼ਟੀ ਗਰੇਵਾਲ (Drishtti Garewal) ਜਿਸ ਦੇ ਭਰਾ ਦੇ ਵਿਆਹ ਦੇ ਸਮਾਗਮ ਚੱਲ ਰਹੇ ਹਨ । ਉਨ੍ਹਾਂ ਦੇ ਭਰਾ ਨੇ ਲਾਵਾਂ ਲੈ ਲਈਆਂ ਹਨ । ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗਰਾਮ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਸ ਦਾ ਭਰਾ ਫੇਰੇ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਅਦਾਕਾਰਾ ਨੂੰ ਉਸ ਦੇ ਭਰਾ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਅਦਾਕਾਰਾ ਨੇ ਆਪਣੇ ਭਰਾ ਦੀ ਮਹਿੰਦੀ ਅਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।

drishtii garewal image From instagram

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਵਿਆਹ ‘ਚ ਖੂਬ ਪਾਇਆ ਭੰਗੜਾ, ਵੇਖੋ ਵੀਡੀਓ

ਜਿਸ ‘ਚ ਜਿਸ ‘ਚ ਅਦਾਕਾਰਾ ਆਪਣੇ ਭਰਾ ਦੇ ਵਿਆਹ ‘ਤੇ ਜਾਗੋ ਦੇ ਮੌਕੇ ‘ਤੇ ਧਮਾਲ ਪਾਉਂਦੀ ਹੋਈ ਨਜ਼ਰ ਆਈ ਸੀ । ਆਪਣੇ ਪਤੀ ਅਭੈ ਅੱਤਰੀ ਦੇ ਨਾਲ ਭਰਾ ਦੇ ਵਿਆਹ ‘ਚ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਸੀ, ਜਿਸ ‘ਚ ਉਹ ਆਪਣੇ ਭਰਾ ਨੂੰ ਵੱਟਣਾ ਲਗਾਉਂਦੀ ਹੋਈ ਦਿੱਸ ਰਹੀ ਸੀ ।

Drishtii garewal, image From instagram

ਦ੍ਰਿਸ਼ਟੂੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਕਈ ਟੀਵੀ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਸ ਨੇ ਇੱਕ ਵੈੱਬ ਸੀਰੀਜ਼ ‘ਚ ਪੁਲਿਸ ਅਫਸਰ ਦੀ ਭੂਮਿਕਾ ਵੀ ਨਿਭਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੀ ਹੈ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by ❤️DRISHTII GAREWAL ATTRI❤️ (@drishtiigarewal9)

Related Post