ਪੰਜਾਬੀ ਇੰਡਸਟਰੀ 'ਚ ਨਹੀਂ ਦੇਖਿਆ ਹੋਵੇਗਾ ਅਜਿਹਾ ਐਕਸ਼ਨ, ਡੀ.ਐੱਸ.ਪੀ.ਦੇਵ ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ

By  Aaseen Khan May 8th 2019 12:26 PM

ਪੰਜਾਬੀ ਇੰਡਸਟਰੀ 'ਚ ਨਹੀਂ ਦੇਖਿਆ ਹੋਵੇਗਾ ਅਜਿਹਾ ਐਕਸ਼ਨ, ਡੀ.ਐੱਸ.ਪੀ.ਦੇਵ ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦਾ ਉਹ ਨਾਮ ਜਿਸ ਨੇ ਰੰਗ ਮੰਚ ਤੋਂ ਸਿਨੇਮਾ ਤੱਕ ਆਪਣੀ ਅਜਿਹੀ ਪਹਿਚਾਣ ਬਣਾਈ ਹੈ ਕਿ ਹਰ ਇੱਕ ਦੇ ਦਿਲਾਂ 'ਤੇ ਰਾਜ ਕਰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਦੇਵ ਖਰੌੜ ਹੋਰਾਂ ਦੀ ਜਿੰਨ੍ਹਾਂ ਨੇ ਵੱਖਰੇ ਵੱਖਰੇ ਮੁੱਦਿਆਂ 'ਤੇ ਅਤੇ ਹਰ ਵਾਰ ਕੁਝ ਨਵਾਂ ਲੈ ਕੇ ਸਿਨੇਮਾ 'ਤੇ ਪੇਸ਼ ਹੋਏ ਹਨ। ਪਿਛਲੇ ਕੁਝ ਕੁ ਸਮੇਂ ਤੋਂ ਪੰਜਾਬੀ ਸਿਨੇਮਾ 'ਚ ਕਾਮੇਡੀ ਫ਼ਿਲਮਾਂ ਦਾ ਰੁਝਾਨ ਵੱਧ ਹੋਇਆ ਹੈ ਪਰ ਦੇਵ ਖਰੌੜ ਹਮੇਸ਼ਾ ਹੀ ਆਪਣੇ ਅਲੱਗ ਰਸਤੇ 'ਤੇ ਚਲਦੇ ਰਹੇ ਹਨ, ਜਿਸ 'ਚ ਉਹਨਾਂ ਨੂੰ ਕਾਮਯਾਬੀ ਵੀ ਹਾਸਿਲ ਹੋਈ ਹੈ।

 

View this post on Instagram

 

First official poster of..dsp DEV ??teaser coming on this Wednesday..

A post shared by Dev Kharoud (@dev_kharoud) on May 4, 2019 at 10:52pm PDT

3 ਮਈ ਨੂੰ ਰਿਲੀਜ਼ ਹੋਈ ਉਹਨਾਂ ਦੀ ਫ਼ਿਲਮ ਬਲੈਕੀਆ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਦੇਵ ਖਰੌੜ ਬਲੈਕੀਆ ਤੋਂ ਬਾਅਦ ਲੈ ਕੇ ਆ ਰਹੇ ਨੇ ਅਗਲੀ ਫ਼ਿਲਮ 'ਡੀ.ਐੱਸ.ਪੀ. ਦੇਵ ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਟੀਜ਼ਰ 'ਚ ਤਾਂ ਅਜਿਹਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਕਿ ਸ਼ਾਇਦ ਹੀ ਪਹਿਲਾਂ ਪੰਜਾਬੀ ਇੰਡਸਟਰੀ 'ਚ ਦੇਖਿਆ ਹੋਵੇਗਾ। ਦੇਵ ਖਰੌੜ ਇਸ ਫ਼ਿਲਮ 'ਚ ਡੀ.ਐੱਸ.ਪੀ.ਦੇਵ ਸ਼ੇਰ ਗਿੱਲ ਦਾ ਕਿਰਦਾਰ ਨਿਭਾ ਰਹੇ ਹਨ ਜਿਹੜੇ ਥੋੜੇ ਚੁਲਬੁਲੇ ਸੁਭਾਅ ਦੇ ਵੀ ਨਜ਼ਰ ਆ ਰਹੇ ਹਨ।

ਹੋਰ ਵੇਖੋ : ਮੈਂ ਕੋਈ ਸਿੰਗਰ ਨਹੀਂ,ਥੀਏਟਰ ਆਰਟਿਸਟ ਹਾਂ,ਹਮੇਸ਼ਾ ਕੁਝ ਵੱਖਰਾ ਕੀਤਾ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਹੈ - ਦੇਵ ਖਰੌੜ

ਇਸ ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਅਮਨ ਧਾਲੀਵਾਲ, ਗਿਰੀਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਆਦਿ।ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਾਮਵਰ ਕਹਾਣੀਕਾਰ ਇੰਦਰਪਾਲ ਸਿੰਘ ਹੋਰਾਂ ਦਾ ਹੈ, ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਮਨਦੀਪ ਬੈਨੀਪਾਲ ਇਸ ਤੋਂ ਪਹਿਲਾਂ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਦੇ ਚੁੱਕੇ ਹਨ। 5 ਜੁਲਾਈ ਨੂੰ ਇਹ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਦੇਖਣਾ ਹੋਵੇਗਾ ਐਕਸ਼ਨ ਨਾਲ ਭਰੀ ਇਸ ਫ਼ਿਲਮ ਨੂੰ ਪੰਜਾਬੀ ਕਿੰਨਾਂ ਕੁ ਪਸੰਦ ਕਰਦੇ ਹਨ।

Related Post