ਰੂਲ ਨਹੀਂ ਅਸੂਲ 'ਤੇ ਚਲਦਾ ਹੈ ਇਹ ਅਫ਼ਸਰ, ਡੀ.ਐੱਸ.ਪੀ.ਦੇਵ ਦਾ ਡਾਇਲੌਗ ਪਰੋਮੋ ਆਇਆ ਸਾਹਮਣੇ
ਪੰਜਾਬੀ ਫ਼ਿਲਮ ਡੀ.ਐੱਸ.ਪੀ.ਦੇਵ ਪੰਜਾਬੀ ਸਿਨੇਮਾ 'ਤੇ ਸ਼ਾਨਦਾਰ ਐਕਸ਼ਨ ਅਤੇ ਨਸ਼ੇ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਉਜਾਗਰ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ। ਦੇਵ ਖਰੌੜ, ਮਾਨਵ ਵਿਜ ਅਤੇ ਮਹਿਰੀਨ ਪੀਰਜ਼ਾਦਾ ਵਰਗੇ ਵੱਡੇ ਸਿਤਾਰੇ ਇਸ ਫ਼ਿਲਮ 'ਚ ਲੀਡ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦੇ ਟਰੇਲਰ ਅਤੇ ਗਾਣਿਆਂ ਤੋਂ ਬਾਅਦ ਡਾਇਲੌਗ ਪਰੋਮੋ ਸਾਹਮਣੇ ਆਇਆ ਹੈ ਜਿਸ 'ਚ ਦੇਵ ਖਰੌੜ ਦੀ ਸ਼ਾਨਦਾਰ ਡਾਇਲੌਗ ਡਿਲੀਵਰੀ ਦੇਖਣ ਨੂੰ ਮਿਲ ਰਹੀ ਹੈ। ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਣ ਵਾਲੇ ਦੇਵ ਖਰੌੜ ਇਸ ਵਾਰ ਵੀ ਵੱਖਰੇ ਕਿਰਦਾਰ 'ਚ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ : ਆ ਰਿਹਾ ਸਿਕੰਦਰ ਇੱਕ ਵਾਰ ਫੇਰ, ਦੇਖੋ ਸਿਕੰਦਰ 2 ਦਾ ਜ਼ਬਰਦਸਤ ਟੀਜ਼ਰ
ਡਰੀਮ ਰਿਐਲਿਟੀ ਮੂਵੀਜ਼ ਦੇ ਪ੍ਰੋਡਕਸ਼ਨ 'ਚ ਬਣੀ ਇਸ ਫ਼ਿਲਮ ਨੂੰ ਮਨਦੀਪ ਸਿੰਘ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ। ਲੇਖਕ ਇੰਦਰਪਾਲ ਸਿੰਘ ਵੱਲੋਂ ਲਿਖੀ ਇਸ ਫ਼ਿਲਮ ‘ਚ ਦੇਵ ਖਰੌੜ ਅਤੇ ਮਾਨਵ ਵਿਜ ਤੋਂ ਇਲਾਵਾ ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਵੀ ਅਹਿਮ ਰੋਲ ਨਿਭਾ ਰਹੇ ਹਨ। ਫ਼ਿਲਮ ਦੇ ਗੀਤ ਅਤੇ ਟਰੇਲਰ ਤਾਂ ਸੁਪਰਹਿੱਟ ਸਾਬਿਤ ਹੋਏ ਹਨ ਦੇਖਣਾ ਹੋਵੇਗਾ 5 ਜੁਲਾਈ ਨੂੰ ਦੇਵ ਖਰੌੜ ਦਾ ਇੱਕ ਫ਼ਿਰ ਸਿਨੇਮਾ 'ਤੇ ਕਿੰਨ੍ਹਾਂ ਕੁ ਦਬਦਬਾ ਕਾਇਮ ਹੁੰਦਾ ਹੈ।