ਦੁਰਗਾ ਪੁਰੀਏ ਜੈਜ਼ੀ ਬੀ ਨੇ ਕੀਤਾ ਪੰਜਾਬੀਆਂ ਦਾ ਨਾਂ ਰੋਸ਼ਨ

By  PTC Buzz November 13th 2017 01:05 PM

ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿਥੇ ਜਿਥੇ ਪੰਜਾਬੀ ਵਸਦੇ ਨੇ, ਉੱਥੇ ਉੱਥੇ ਦੁਰਗਾਪੁਰੀ ਜੈਜ਼ੀ ਬੀ ਦੇ ਫੈਨਸ ਆਮ ਹੀ ਵੇਖਣ ਨੂੰ ਮਿਲ ਜਾਣਗੇ |

ਉਨ੍ਹਾਂ ਦੀ ਆਵਾਜ਼, ਅੰਦਾਜ਼ ਤੇ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ | ਹਾਲ ਹੀ ਵਿਚ ਜੈਜ਼ੀ ਬੀ ਨੇ ਇਕ ਪੋਸਟ ਸਾਂਝਾ ਕੀਤਾ | ਜੋ ਕਨੇਡਾ ਦੇ ਹਾਲ ਆਫ਼ ਫੇਮ ਮਿਊਜ਼ੀਅਮ ਦੀ ਹੈ | ਜਿਥੇ ਦੁਨੀਆਂ ਦੇ ਅਲੱਗ ਅਲੱਗ ਕਲਾਕਾਰ ਦੇ ਨਾਲ ਸ਼ੇਰ ਗਾਇਕ ਜੈਜ਼ੀ ਬੀ ਦੀ ਤਸਵੀਰ ਵੀ ਲਗਾਈ ਗਈ ਹੈ, ਜੋ ਕੇ ਪੰਜਾਬੀਆਂ ਲਈ ਬੇਹੱਦ ਮਾਨ ਵਾਲੀ ਗੱਲ ਹੈ | ਵੈਸੇ ਜੇ ਵੇਖਿਆ ਜਾਵੇ ਇਸ ਪ੍ਰਾਪਤੀ ਪਿਛੇ ਜੈਜ਼ੀ ਬੀ ਦੀ ਕਈ ਸਾਲਾਂ ਦੀ ਮੇਹਨਤ ਹੈ | ਜੈਜ਼ੀ ਬੀ (Jazzy B) ਐਸੇ ਤਰਾਂ ਆਪਣੇ ਨਾਲ ਨਾਲ ਪੰਜਾਬ ਤੇ ਪੰਜਾਬੀਆਂ ਦਾ ਨਾਂ ਰੋਸ਼ਨ ਕਰਦੇ ਰਹੋ, ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਹੈ |

Related Post