ਲਾਕ ਡਾਊਨ ਦੌਰਾਨ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਇੰਝ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder March 28th 2020 11:26 AM

ਲਾਕਡਾਊਨ ਕਰਕੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰਕੇ ਬੈਠੇ ਹੋਏ ਹਨ । ਸਿਤਾਰਿਆਂ ਨੂੰ ਘਰ ਵਿੱਚ ਸਮਾਂ ਗੁਜ਼ਾਰਨਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ ਹੈ । ਇਸ ਸਭ ਦੇ ਚਲਦੇ ਗਿੱਪੀ ਗਰੇਵਾਲ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਿੱਪੀ ਗਰੇਵਾਲ ਤੇ ਉਹਨਾਂ ਦਾ ਪਰਿਵਾਰ ਸਮਾਂ ਗੁਜ਼ਾਰਨ ਲਈ ਕੀ ਕੁਝ ਕਰ ਰਿਹਾ ਹੈ ।

ਹੋਰ ਵੇਖੋ:ਕੋਰੋਨਾ ਵਾਇਰਸ ਦਾ ਕਹਿਰ : ਸਤਿੰਦਰ ਸਰਤਾਜ, ਗਿੱਪੀ ਗਰੇਵਾਲ, ਹੰਸ ਰਾਜ ਹੰਸ ਸਣੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਮਜ਼ਦੂਰ ‘ਤੇ ਦਿਹਾੜੀਦਾਰਾਂ ਦੀ ਇਸ ਤਰ੍ਹਾਂ ਕਰ ਰਹੇ ਮਦਦ

https://www.instagram.com/p/B-O-1nog34K/

ਗਿੱਪੀ ਗਰੇਵਾਲ ਆਪਣੇ ਬੇਟੇ ਗੁਰਬਾਜ਼ ਨਾਲ ਸਮਾਂ ਗੁਜ਼ਾਰ ਰਹੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਦੇ ਦੂਜੇ ਦੋਵੇਂ ਪੁੱਤਰ ਵੀ ਮਿਊਜ਼ਿਕ ਦੇ ਗੁਰ ਸਿੱਖ ਰਹੇ ਹਨ । ਗਿੱਪੀ ਗਰੇਵਾਲ ਵੀ ਸੈਲਫੀਆਂ ਲੈ ਰਹੇ ਨੇ ਅਤੇ ਇਸ ਸਮੇਂ ਨੂੰ ਖੂਬ ਇਨਜੁਆਏ ਕਰ ਰਹੇ ਹਨ ।

https://www.instagram.com/p/B-EiQL3AjeA/

ਦੱਸ ਦਈਏ ਕਿ ਗਿੱਪੀ ਅਕਸਰ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਸਭ ਦੀਆਂ ਅੱਖਾਂ ਦਾ ਤਾਰਾ ਬਣ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਸੋਸ਼ਲ ਮੀਡੀਆ ‘ਤੇ ਖੂਬ ਵਾਰਿਲ ਹੁੰਦੀਆਂ ਹਨ ।

https://www.instagram.com/p/B-G9Ny4g1dF/

ਬੀਤੇ ਦਿਨੀਂ ਆਮਿਰ ਖਾਨ ਦੇ ਨਾਲ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਨੂੰ ਕਿ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਉਨ੍ਹਾਂ ਦੀ ਫ਼ਿਲਮ ਇੱਕ ਸੰਧੂ ਹੁੰਦਾ ਸੀ ਆਈ ਹੈ ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 

Related Post