ਦੇਸ਼ ਭਰ 'ਚ ਦੁਸ਼ਹਿਰੇ ਦੀਆਂ ਰੌਣਕਾਂ ,ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰਾ

By  Shaminder October 18th 2018 11:29 AM

ਪੰਜਾਬ ਸਮੇਤ ਪੂਰੇ ਦੇਸ਼ ਵਿਚ ਅੱਜ ਦੁਸ਼ਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਦੁਸ਼ਹਿਰੇ ਦੀਆਂ ਰੌਣਕਾਂ ਦੇਸ਼ ਭਰ 'ਚ ਵੇਖਣ ਨੂੰ ਮਿਲ ਰਹੀਆਂ ਨੇ । ਇਹ ਤਿਉਹਾਰ ਬਦੀ 'ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦਾ ਹੈ । ਸ਼ਹਿਰਾਂ 'ਚ ਕਈ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਨੇ । ਇਸ ਦਿਨ ਲੋਕ ਰਾਵਣਾ ਦਾ ਪੁਤਲਾ ਜਲਾ ਕੇ ਜਸ਼ਨ ਮਨਾਉਂਦੇ ਹਨ। ਇਸ ਦਿਨ ਭਗਵਾਨ ਰਾਮ ਨੇ ਲੰਕਾਪਤੀ ਰਾਵਣ ਦਾ ਅੰਤ ਕਰਕੇ ਸੀਤਾ ਨੂੰ ਉਸ ਕੋਲੋਂ ਮੁਕਤ ਕਰਵਾਇਆ ਸੀ। ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਅੱਜ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

ਹੋਰ ਵੇਖੋ : ਫੁਲਕਾਰੀ ਦੀਆਂ ਤੰਦਾਂ ‘ਚ ਪਿਰੋਏ ਮੋਹ ਦੇ ਧਾਗੇ ,ਪੰਜਾਬਣਾਂ ਦੀ ਪਹਿਲੀ ਪਸੰਦ ਫੁਲਕਾਰੀ

 

ਵੱਖ-ਵੱਖ ਭਾਈਚਾਰਿਆਂ ਦੇ ਲੋਕ ਇਸ ਤਿਉਹਾਰ ਨੂੰ ਆਪਣੇ-ਆਪਣੇ ਤਰੀਕੇ ਨਾਲ ਮਨਾਉਂਦੇ ਹਨ। ਸ਼ਹਿਰਾਂ ਵਿਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਤਿਉਹਾਰ ਸਮੁੱਚੀ ਲੋਕਾਈ ਲਈ ਬਹੁਤ ਅਹਿਮੀਅਤ ਰੱਖਦਾ ਹੈ ਤੇ ਸਾਰਿਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਬੁਰਾਈਆਂ ਦਾ ਖਾਤਮਾ ਕਰਨਾ ਚਾਹੀਦਾ ਹੈ।ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਉਦੋਂ ਹੀ ਪੂਰਾ ਹੋ ਸਕਦਾ ਹੈ ਜਦੋਂ ਅਸੀਂ ਰਾਵਣ ,ਕੁੰਭਕਰਨ ਦੇ ਨਾਲ-ਨਾਲ ਆਪਣੇ ਮਨਾਂ ਵਿੱਚੋਂ ਵੀ ਇੱਕ ਦੂਜੇ ਪ੍ਰਤੀ ਈਰਖਾ ਦੇ ਭਾਵ ਨੂੰ ਕੱਢ ਦਈਏ ਅਤੇ ਦੂਜਿਆਂ 'ਚ ਬੁਰਾਈਆਂ ਵੇਖਣ ਦੀ ਬਜਾਏ ਆਪਣੇ ਵਿੱਚ ਮੌਜੂਦ ਬੁਰਾਈਆਂ ਦਾ ਵੀ ਦਹਿਣ ਕਰਾਂਗੇ । ਮਹਿਜ਼ ਰਾਵਣ ਦਾ ਪੁਤਲਾ ਸਾੜਨ ਨਾਲ ਹੀ ਬੁਰਾਈ ਖਤਮ ਨਹੀਂ ਹੋਵੇਗੀ ।ਮਨਾਇਆ ਜਾ ਰਿਹਾ ਹੈ ।

Related Post