ਤੇਜ਼ ਦਿਮਾਗ ਪਾਉਣ ਲਈ ਖਾਓ ਇਹ ਚੀਜ਼ਾਂ

By  Shaminder June 14th 2021 07:02 PM

ਦਿਮਾਗ ਸਾਡੇ ਸਰੀਰ ਦਾ ਉਹ ਹਿੱਸਾ ਜਿੱਥੇ ਸਾਡੇ ਸੋਚਣ ਸਮਝਣ ਦੀ ਸ਼ਕਤੀ ਮੌਜੂਦ ਹੁੰਦੀ ਹੈ ਅਤੇ ਇਸ ਤੋਂ ਮਿਲਣ ਵਾਲੀ ਸੂਝ ਹੀ ਸਾਨੂੰ ਰੋਜ਼ਮਰਾ ਦੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ । ਪਰ ਦਿਮਾਗ ਨੂੰ ਚੁਸਤ ਦਰੁਸਤ ਰੱਖਣ ਲਈ ਇਸ ਨੂੰ ਲੋੜੀਂਦੀ ਖੁਰਾਕ ਵੀ ਦੇਣੀ ਚਾਹੀਦੀ ਹੈ । ਕਈ ਵਾਰ ਕੁਝ ਚੀਜ਼ਾਂ ਦੀ ਕਮੀ ਕਾਰਨ ਸਾਡੀ ਸੋਚਣ ਸ਼ਕਤੀ ਘਟ ਜਾਂਦੀ ਹੈ ਅਜਿਹੇ ‘ਚ ਤੁਸੀਂ ਆਪਣੀ ਡਾਈਟ ‘ਚ ਕੁਝ ਚੀਜ਼ਾਂ ਸ਼ਾਮਿਲ ਕਰਕੇ ਤੇਜ਼ ਦਿਮਾਗ ਪਾ ਸਕਦੇ ਹੋ ।

almonds

ਦਿਮਾਗ ਸਾਡੇ ਸਰੀਰ ਦੇ ਨਰਵਸ ਸਿਸਟਮ ਨੂੰ ਕਾਬੂ ਕਰਦਾ ਹੈ। ਭੋਜਨ ਦਾ ਸਿਹਤ ਤੇ ਦਿਮਾਗ ਦੇ ਢਾਂਚੇ 'ਤੇ ਵੱਡਾ ਪ੍ਰਭਾਵ ਹੋ ਸਕਦਾ ਹੈ। ਭੋਜਨ ਦੀ ਪਸੰਦ ਤੇ ਜੀਵਨਸ਼ੈਲੀ ਦੀਆਂ ਸਾਡੀਆਂ ਆਦਤਾਂ ਸਰੀਰ ਨੂੰ ਅੰਦਰੂਨੀ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਕੁਝ ਖਾਸ ਕਿਸਮ ਦੇ ਭੋਜਨ ਯਾਦਾਸ਼ਤ ਵਧਾਉਂਦੇ ਹਨ ਤੇ ਉਮਰ ਬੀਤਣ ਤੇ ਦਿਮਾਗ ਸਿਹਤਮੰਦ ਹੋਣ 'ਚ ਸਹਾਈ ਹੁੰਦੇ ਹਨ।

ਹੋਰ ਪੜ੍ਹੋ : ਅਮਿਤਾਭ ਬੱਚਨ ਲੌਕਡਾਊਨ 2 ਤੋਂ ਬਾਅਦ ਨਿਕਲੇ ਫ਼ਿਲਮ ਦੀ ਸ਼ੂਟਿੰਗ ਲਈ

ਸਿਹਤਮੰਦ ਦਿਲ ਨੂੰ ਬੜਾਵਾ ਦੇਣ ਦੇ ਨਾਲ ਨਟਸ ਦਾ ਸਬੰਧ ਸਿਹਤਮੰਦ ਦਿਮਾਗ ਤੇ ਯਾਦਾਸ਼ਤ ਤੇਜ਼ ਕਰਨ ਨਾਲ ਵੀ ਜੁੜਦਾ ਹੈ। ਨਟਸ ਜਿਵੇਂ ਅਖਰੋਟ ਤੁਹਾਡੇ ਦਿਮਾਗੀ ਕੰਮ ਲਈ ਬੇਹੱਦ ਫਾਇਦੇਮੰਦ ਹੈ ਤੇ ਰੋਜ਼ਾਨਾ ਉਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

dark choclates

ਡਾਰਕ ਚੌਕਲੇਟ ਚ ਕੋਕੋ ਪਾਊਡਰ ਦੀ ਜ਼ਿਆਦਾ ਮਾਤਰਾ ਸ਼ਾਮਲ ਹੁੰਦੀ ਹੈ। ਜੋ ਦਿਮਾਗ ਤੇਜ਼ ਕਰਨ ਲਈ ਫਾਇਦੇਮੰਦ ਹੈ। ਡਾਰਕ ਚੌਕਲੇਟ 'ਚ ਮੌਜੂਦ ਕੈਫੀਨ ਤੇ ਐਂਟੀਔਕਸਾਈਡ ਸਿੱਖਣ ਤੇ ਯਾਦਾਸ਼ਤ ਬਣਾਈ ਰੱਖਣ 'ਚ ਮਦਦ ਕਰ ਸਕਦੇ ਹਨ।

ਹਲਦੀ ਪਾਊਡਰ 'ਚ ਮੌਜੂਦ ਐਂਟੀਔਕਸਾਈਡ ਯਾਦਾਸ਼ਤ ਨੂੰ ਸੁਧਾਰ ਸਕਦਾ ਹੈ ਤੇ ਤਣਾਅ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਕਿਉਂਕਿ ਇਹ ਸਿਰੋਟੋਨਿਨ ਲੈਵਲ ਨੂੰ ਵਧਾਉਂਦਾ ਹੈ।

Related Post