ਹਰ ਰੋਜ ਖਾਓ ਦੋ ਚਮਚ ਸ਼ਹਿਦ, ਸ਼ਹਿਦ ਖਾਣ ਦੇ ਹਨ ਕਈ ਫਾਇਦੇ

By  Rupinder Kaler August 10th 2021 04:18 PM

ਸ਼ਹਿਦ (Honey) ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ। ਇਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਏ, ਬੀ, ਸੀ, ਜ਼ਿੰਕ, ਤਾਂਬਾ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਕਈ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਕਈ ਤਰੀਕਿਆਂ ਨਾਲ ਸਿਹਤ ਲਈ ਲਾਭਦਾਇਕ ਹੁੰਦੇ ਹਨ। ਸ਼ਹਿਦ (Honey)  ਨੂੰ ਨਾ ਸਿਰਫ ਸੁਪਰਫੂਡ ਕਿਹਾ ਜਾਂਦਾ ਹੈ, ਸਗੋਂ ਇਸ ਨੂੰ ਆਯੁਰਵੈਦਿਕ ਦਵਾਈ ਵੀ ਕਿਹਾ ਜਾਂਦਾ ਹੈ। ਹਰ ਸਵੇਰ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ (Honey)  ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ :

ਬਾਲੀਵੁੱਡ ਐਕਟਰ ਜਾਵੇਦ ਜਾਫਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਦੋ ਚਮਚ ਸ਼ਹਿਦ ਵਿੱਚ ਇੱਕ ਚਮਚ ਅਦਰਕ ਦਾ ਰਸ ਮਿਲਾਓ ਅਤੇ ਇਸਦਾ ਸੇਵਨ ਕਰੋ। ਤੁਸੀਂ ਕੋਸੇ ਦੁੱਧ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਇਸ ਦਾ ਸੇਵਨ ਕਰ ਸਕਦੇ ਹੋ। ਸ਼ਹਿਦ (Honey)  ਦਾ ਸੇਵਨ ਕਰਨ ਨਾਲ ਪ੍ਰਤੀਰੋਧਤਾ ਮਜ਼ਬੂਤ ਹੁੰਦੀ ਹੈ। ਸ਼ਹਿਦ ਖਾਣ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ । ਸ਼ਹਿਦ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ।

ਕਬਜ਼ ਤੋਂ ਰਾਹਤ । ਗਲੇ ਦੀ ਖਰਾਸ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ । ਥਕਾਵਟ ਅਤੇ ਕਮਜ਼ੋਰੀ ਤੋਂ ਰਾਹਤ ਵਿੱਚ ਮਦਦ ਕਰਦਾ ਹੈ । ਨੀਂਦ ਨਾ ਆਉਣ ਤੋਂ ਰਾਹਤ ਦੇਣ ਵਿੱਚ ਮਦਦ ਕਰਦਾ ਹੈ । ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ । ਮਾਸਪੇਸ਼ੀਆਂ ਦੀ ਥਕਾਵਟ ਅਤੇ ਕੜਵੱਲਾਂ ਤੋਂ ਰਾਹਤ ਮਿਲਦੀ ਹੈ । ਪਾਚਨ ਕਿਰਿਆ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ ।

Related Post