ਫੁੱਲ-ਗੋਭੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਕਈ ਬਿਮਾਰੀਆਂ ਨੂੰ ਵੀ ਰੱਖਦੀ ਹੈ ਦੂਰ

By  Rupinder Kaler January 12th 2021 05:54 PM

ਫੁੱਲਗੋਭੀ ਫਾਈਬਰ, ਵਿਟਾਮਿਨ, ਐਂਟੀਓਕਸੀਡੈਂਟ, ਮੈਂਗਨੀਜ, ਤਾਂਬਾ, ਲੋਹਾ, ਕੈਲਸ਼ੀਅਮ ਅਤੇ ਪੋਟੇਸ਼ੀਅਮ ਵਰਗੇ ਖਣਿਜਾਂ ਦਾ ਇੱਕ ਚੰਗਾ ਸਰੋਤ ਹਨ। ਪੇਟ ਦਰਦ ਹੋਣ 'ਤੇ ਗੋਭੀ ਦੀ ਜੜ੍ਹ, ਪੱਤਿਆਂ, ਤਣਾ ਫਲ ਅਤੇ ਫੁੱਲ ਨੂੰ ਚਾਵਲਾਂ ਦੇ ਪਾਣੀ ਵਿੱਚ ਪਕਾ ਕੇ ਸਵੇਰ-ਸ਼ਾਮ ਲੈਣ ਨਾਲ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ।

cauliflower

ਹੋਰ ਪੜ੍ਹੋ :

ਕੌਰ ਬੀ ਅਤੇ ਬਾਣੀ ਸੰਧੂ ਦਾ ਡਾਂਸ ਵੀਡੀਓ ਵਾਇਰਲ

ਜੈਜ਼ੀ ਬੀ ਅਤੇ ਸੋਨੂੰ ਕੱਕੜ ਦਾ ਗੀਤ ‘ਪਟੋਲੇ’ ਸਰੋਤਿਆਂ ਨੂੰ ਆ ਰਿਹਾ ਪਸੰਦ

cauliflower

ਫੁੱਲ ਗੋਭੀ ਨਾ ਸਿਰਫ਼ ਖਾਣ ਵਿੱਚ ਬਲਕਿ ਤਿਲ ਨੂੰ ਸਾਫ ਕਰਨ ਵਿੱਚ ਵੀ ਕਾਰਗਾਰ ਹੁੰਦੀ ਹੈ। ਘਰ ਵਿੱਚ ਇਸ ਦਾ ਰਸ ਤਿਆਰ ਕਰੋ ਅਤੇ ਰੋਜ਼ ਤਿਲ ਵਾਲੀ ਜਗ੍ਹਾ 'ਤੇ ਲਗਾਓ। ਕੁਝ ਦਿਨਾਂ ਵਿੱਚ ਪੁਰਾਣੀ ਚਮੜੀ ਹੌਲੀ ਹੌਲੀ ਸਾਫ ਹੋਣ ਲੱਗੇਗੀ ਅਤੇ ਤਿਲ ਗਾਇਬ ਹੋ ਜਾਵੇਗਾ। ਫੁੱਲ ਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ।

cauliflower

ਇਸ ਵਿੱਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ। ਪੀਲੀਆ ਲਈ ਵੀ ਗੋਭੀ ਦਾ ਰਸ ਬਹੁਤ ਹੀ ਲਾਭਦਾਇਕ ਹੈ। ਗਾਜਰ ਅਤੇ ਗੋਭੀ ਦਾ ਰਸ ਮਿਲਾ ਕੇ ਪੀਣ ਨਾਲ ਪੀਲੀਆ ਠੀਕ ਹੁੰਦਾ ਹੈ। ਦਿਲ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਦਿਲ ਅਤੇ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਸਹੀ ਪ੍ਰਕਾਰ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦੀ ਹੈ।

Related Post