ਜੈਜ਼ੀ ਬੀ ਅਤੇ ਸੋਨੂੰ ਕੱਕੜ ਦਾ ਗੀਤ ‘ਪਟੋਲੇ’ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | January 12, 2021

ਜੈਜ਼ੀ ਬੀ ਅਤੇ ਸੋਨੂੰ ਕੱਕੜ ਦਾ ਨਵਾਂ ਗੀਤ ‘ਪਟੋਲੇ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਮਿਊਜ਼ਿਕ ਕੁਵਰ ਵਿਰਕ ਨੇ ਦਿੱਤਾ ਹੈ ।ਜਦੋਂਕਿ ਗੀਤ ਦੇ ਬੋਲ ਜੰਗ ਸੰਧੂ ਵੱਲੋਂ ਲਿਖੇ ਗਏ ਨੇ ਵੀਡੀਓ ਰੁਪਿਨ ਬੱਲ ਵੱਲੋਂ ਬਣਾਈ ਗਈ ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

jazzy b

ਇਸ ਗੀਤ ‘ਚ ਇੱਕ ਰੌਅਬਦਾਰ ਜੱਟ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਰੁਤਬੇ ਕਾਰਨ ਹਰ ਮੁਟਿਆਰ ਦੇ ਦਿਲ ‘ਚ ਵੱਸਦਾ ਹੈ ਅਤੇ ਹਰ ਮੁਟਿਆਰ ਇਹੀ ਚਾਹੁੰਦੀ ਹੈ ਕਿ ਉਹ ਗੱਭਰੂ ਹੀ ਉਸ ਦੇ ਦਿਲ ਦਾ ਜਾਨੀ ਬਣ ਜਾਏ । ਇਸ ਤੋਂ ਪਹਿਲਾਂ ਜੈਜ਼ੀ ਬੀ ਨੇ ਕੌਰ ਬੀ ਦੇ ਨਾਲ ਡਿਊਟ ਸੌਂਗ ਕੀਤਾ ਸੀ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।

ਹੋਰ ਪੜ੍ਹੋ : ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਤੀਰ ਪੰਜਾਬ ਤੋਂ’ ਹੋਇਆ ਰਿਲੀਜ਼

jazzy b

ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਜੈਜ਼ੀ ਬੀ ਡਿਊੇਟ ਗਾਉਣ ਉਨ੍ਹਾਂ ਜ਼ਿਅਦਾਤਰ ਗੀਤ ਇੱਕਲੇ ਹੀ ਗਾਏ ਹਨ ।

sonu kakar and jazzy b song

ਬੀਤੇ ਦਿਨੀਂ ਜੈਜ਼ੀ ਬੀ ਦਾ ਗੀਤ ਜੋ ਕਿ ਕਿਸਾਨ ਅੰਦੋਲਨ ਨੂੰ ਸਮਰਪਿਤ ਸੀ ਉਹ ਵੀ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ । ਇਸ ਗੀਤ ਨੂੰ ‘ਤੀਰ ਪੰਜਾਬ ਤੋਂ’ ਨਾਂਅ ਦੇ ਟਾਈਟਲ ਹੇਠ ਕੱਢਿਆ ਗਿਆ ਸੀ ।

0 Comments
0

You may also like