ਡਰਾਈ ਫਰੂਟ ਜ਼ਿਆਦਾ ਖਾਣ ਨਾਲ ਹੋ ਸਕਦਾ ਹੈ ਇਹ ਨੁਕਸਾਨ

By  Shaminder January 6th 2021 06:36 PM

ਸਰਦੀਆਂ ’ਚ  ਡਰਾਈ ਫਰੂਟ ਦਾ ਸੇਵਨ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ।ਪਰ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਡਰਾਈ ਫਰੂਟ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜ਼ਿਆਦਾ ਡਰਾਈ ਫਰੂਟ ਖਾਣ ਨਾਲ ਕਿਹਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ।

dry fruits

ਡਰਾਈ ਫਰੂਟ ’ਚ ਪੋਸ਼ਕ ਤੱਤ ਤੇ ਊਰਜਾ ਦਾ ਭੰਡਾਰ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਐਨਰਜੀ ਦਿੰਦਾ ਹੈ। ਇਸ ਨੂੰ ਖਾਣ ਨਾਲ ਚਿਹਰੇ ’ਤੇ ਨਿਖਾਰ ਆਉਂਦਾ ਹੈ ਤੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ਪਰ ਜ਼ਰੂਰਤ ਤੋਂ ਜ਼ਿਆਦਾ ਇਸ ਦਾ ਇਸਤੇਮਾਲ ਤੁਹਾਨੂੰ ਬਿਮਾਰ ਵੀ ਕਰ ਸਕਦਾ ਹੈ।

ਹੋਰ ਪੜ੍ਹੋ : ਸਰਦੀਆਂ ‘ਚ ਸਵੇਰ ਦੀ ਸੈਰ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

dry fruits

ਸ਼ੂਗਰ ਤੇ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਜ਼ਿਆਦਾ ਇਨ੍ਹਾਂ ਦਾ ਸੇਵਨ ਨੁਕਸਾਨ ਦਾਇਕ ਹੋ ਸਕਦਾ ਹੈ। ਤੁਸੀਂ ਵੀ ਦਰੇ ਡਰੁਟਿ ਦਾ ਜ਼ਿਆਦਾ ਸੇਵਨ ਕਰਦੇ ਹੋ ਸੰਭਲ ਜਾਓ।

dry fruits

ਡਰਾਈ ਫਰੂਟ ’ਚ ਫਾਈਬਰ ਦੀ ਮਾਤਰਾ ਬਹੁਤ ਵੱਧ ਪਾਈ ਜਾਂਦੀ ਹੈ। ਜੇ ਤੁਸੀਂ ਜ਼ਿਆਦਾ ਦਰੇ ਡਰੁਟਿ ਦਾ ਸੇਵਨ ਕਰੋਗੇ ਤਾਂ ਬਾਡੀ ’ਚ ਫਾਈਬਰ ਦੀ ਮਾਤਰਾ ਵੱਧ ਜਾਵੇਗੀ ਤੇ ਤੁਹਾਡਾ ਪਾਚਨ ਵਿਗੜ ਸਕਦਾ ਹੈ। ਤੁਸੀਂ ਪੇਟ ਦਰਦ, ਮਰੋੜ, ਕਬਜ਼ ਤੇ ਡਾਇਰੀਆ ਜਿਹੀਆਂ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਸਕਦੇ ਹਨ।

 

Related Post