ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲਾ: ਈਡੀ ਨੇ ਸਿਧਾਰਥ ਪਿਠਾਨੀ ਨੂੰ ਕੀਤਾ ਤਲਬ

By  Shaminder August 8th 2020 05:59 PM

ਬੀਤੇ ਦਿਨ ਰੀਆ ਚੱਕਰਵਰਤੀ ਤੋਂ ਈਡੀ ਨੇ ਕਈ ਘੰਟੇ ਤੱਕ ਪੁੱਛਗਿੱਛ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਜੁੜੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ । ਉਨ੍ਹਾਂ ਦੀ ਮੈਨੇਜਰ ਰਹੀ ਸ਼ਰੂਤੀ ਵੀ ਉਸ ਤੋਂ ਬਾਅਦ ਈਡੀ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ । ਸ਼੍ਰੂਤੀ ਮੋਦੀ ਸੁਸ਼ਾਂਤ ਰਾਜਪੂਤ ਲਈ ਵੀ ਕਮ ਕਰਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਚਕ੍ਰਵਰਤੀ ਅਤੇ ਮੋਦੀ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦਰਜ ਕੀਤਾ ਗਿਆ।

https://www.instagram.com/p/CA-S3cIDWOx/

ਹੁਣ ਸੁਸ਼ਾਤ ਦੇ ਦੋਸਤ ਤੇ ਉਨ੍ਹਾਂ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਵੀ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਸ਼ਨੀਵਾਰ ਪੇਸ਼ ਹੋਣ ਲਈ ਤਲਬ ਕੀਤਾ ਹੈ।ਸਿਧਾਰਥ ਨੂੰ ਵੀ ਸੁਸ਼ਾਂਤ ਦੇ ਪਿਤਾ ਵੱਲੋਂ ਬਿਹਾਰ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਸਬੰਧੀ ਤਲਬ ਕੀਤਾ ਗਿਆ ਹੈ। ਕਿਹਾ ਜਾ ਰਿਹਾ ਆਈਟੀ ਪੇਸ਼ੇਵਰ ਪਿਠਾਨੀ ਇਕ ਸਾਲ ਤੋਂ ਸੁਸ਼ਾਂਤ ਨਾਲ ਰਹਿ ਰਹੇ ਸਨ।

Related Post