ਕੀ ਤੁਸੀਂ ਜਾਣਦੇ ਹੋ ਇਹ ਪੰਜਾਬੀ ਸਿਤਾਰੇ ਕਿੰਨ੍ਹਾਂ ਪੜ੍ਹੇ ਹਨ, ਜੇ ਨਹੀਂ ਤਾਂ ਜਾਣੋ ਕੁਆਲੀਫਿਕੇਸ਼ਨ

By  Aaseen Khan May 14th 2019 05:38 PM -- Updated: May 14th 2019 05:39 PM

ਪੰਜਾਬੀ ਇੰਡਸਟਰੀ ਜਿਸ ਨੇ ਬਹੁਤ ਸਾਰੇ ਸਿਤਾਰੇ ਪੈਦਾ ਕੀਤੇ ਹਨ ਜਿਹੜੇ ਅੱਜ ਦੁਨੀਆਂ ਭਰ 'ਚ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਇਹਨਾਂ 'ਚ ਬਹੁਤ ਸਾਰੇ ਗਾਇਕੀ ਤੋਂ ਅਦਾਕਾਰੀ 'ਚ ਨਾਮ ਕਮਾ ਰਹੇ ਹਨ ਤੇ ਕਈਆਂ ਨੇ ਆਪਣੀ ਅਦਾਕਾਰੀ ਨਾਲ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਆਖ਼ਿਰ ਕਿਹੜਾ ਸਿਤਾਰਾ ਕਿੱਥੋਂ ਤੱਕ ਪੜ੍ਹਿਆ ਹੈ ਇਸ ਨੂੰ ਜਾਨਣ ਦੀ ਇੱਛਾ ਹਰ ਕਿਸੇ 'ਚ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤੁਹਾਡੇ ਚਹੇਤੇ ਪੰਜਾਬੀ ਕਲਾਕਾਰਾਂ ਦੀ ਪੜ੍ਹਾਈ ਬਾਰੇ ਦੱਸਣ ਜਾ ਰਹੇ ਹਾਂ।

ਪੰਜਾਬੀ ਇੰਡਸਟਰੀ 'ਚ ਕਲਾਕਾਰਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਡਾ: ਸਤਿੰਦਰ ਸਰਤਾਜ ਦਾ। ਸਤਿੰਦਰ ਸਰਤਾਜ ਹੋਰਾਂ ਨੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਸੰਗੀਤ 'ਚ ਆਨਰਜ਼ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਸੂਫ਼ੀ ਸੰਗੀਤ 'ਚ ਐੱਮ.ਫਿਲ ਕੀਤੀ ਅਤੇ ਉਸ ਤੋਂ ਬਾਅਦ ਸੂਫ਼ੀ ਸੰਗੀਤ 'ਚ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ। ਉਹਨਾਂ ਕਲਾਸਿਕ ਮਿਊਜ਼ਿਕ 'ਚ ਜਲੰਧਰ ਵਿਖੇ 5 ਸਾਲ ਦਾ ਡਿਪਲੋਮਾ ਵੀ ਕੀਤਾ ਹੈ। ਸਤਿੰਦਰ ਸਰਤਾਜ ਬਕਾਇਦਾ ਅਧਿਆਪਕ 6 ਸਾਲ ਤੱਕ ਪੰਜਾਬ ਯੂਨੀਵਰਸਿਟੀ 'ਚ ਸੇਵਾਵਾਂ ਦੇ ਚੁੱਕੇ ਹਨ।

ਪੰਜਾਬੀ ਇੰਡਸਟਰੀ ਦਾ ਚਮਕਦਾ ਸਿਤਾਰਾ ਐਮੀ ਵਿਰਕ ਜਿੰਨ੍ਹਾਂ ਨੇ ਹੁਣ ਤੱਕ ਅਨੇਕਾਂ ਹੀ ਹਿੱਟ ਗੀਤ ਅਤੇ ਫ਼ਿਲਮਾਂ ਦਿੱਤੀਆਂ ਹਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਐਮੀ ਵਿਰਕ ਨੇ ਬਾਇਓਟੈਕਨੋਲੋਜੀ 'ਚ ਬੀ.ਐੱਸ. ਸੀ. ਦੀ ਡਿਗਰੀ ਹਾਸਿਲ ਕੀਤੀ ਹੈ। ਪਰ ਹੁਣ ਐਮੀ ਵਿਰਕ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪ੍ਰਸੰਸ਼ਕਾਂ ਦਾ ਦਿਲ ਜਿੱਤ ਰਹੇ ਹਨ।

ਹੋਰ ਵੇਖੋ : ਕਿਸਮਤ ਫ਼ਿਲਮ 'ਚ ਕਮਲ ਖ਼ਾਨ ਦੇ 'ਆਵਾਜ਼' ਗੀਤ ਤੋਂ ਬਾਅਦ 'ਮੁਕਲਾਵਾ' 'ਚ ਰੱਬ ਜਾਣੇ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਗੁਰੂ ਰੰਧਾਵਾ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਹੈ। ਜਿੰਨ੍ਹਾਂ ਦੇ ਗੀਤਾਂ ਨੇ ਕਈ ਰਿਕਾਰਡ ਬਣਾਏ ਹਨ ਕੀ ਤੁਸੀਂ ਉਹਨਾਂ ਦੀ ਕੁਆਲੀਫਿਕੇਸ਼ਨ ਜਾਣਦੇ ਹੋ, ਜੇਕਰ ਨਹੀਂ ਤਾਂ ਦੱਸ ਦਈਏ ਗੁਰੂ ਰੰਧਾਵਾ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਉਹਨਾਂ ਦੇ ਗੀਤ ਯੂ ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ 'ਚ ਆਉਂਦੇ ਹਨ।

ਪੰਜਾਬੀ ਇੰਡਸਟਰੀ ਦੇ ਬਾਕਮਾਲ ਗਾਇਕ, ਅਦਾਕਾਰ, ਅਤੇ ਗੀਤਕਾਰ ਅਮਰਿੰਦਰ ਗਿੱਲ ਜਿਹੜੇ ਹਰ ਵਰਗ ਦੇ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਹਨ। ਅਮਰਿੰਦਰ ਗਿੱਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਗਰੀਕਲਚਰ ਸਾਇੰਸ 'ਚ ਮਾਸਟਰ ਡਿਗਰੀ ਹਾਸਿਲ ਕੀਤੀ ਹੈ।

ਬਾਲੀਵੁੱਡ ਅਤੇ ਪੰਜਾਬ ਦੇ ਦਮਦਾਰ ਕਲਾਕਾਰ ਜਿੰਮੀ ਸ਼ੇਰਗਿੱਲ ਹੋਰਾਂ ਨੇ ਬਹੁਤ ਸਾਰੀਆਂ ਹਿੱਟ ਪੰਜਾਬੀ ਫ਼ਿਲਮਾਂ ਨਾਲ ਪੰਜਾਬੀਆਂ ਦਾ ਮਨੋਰੰਜਨ ਕੀਤਾ ਹੈ। ਜਿੰਮੀ ਸ਼ੇਰਗਿੱਲ ਨੇ ਬਿਕਰਮ ਕਾਲਜ ਆਫ਼ ਕਾਮਰਸ ਪਟਿਆਲਾ ਤੋਂ ਕਾਮਰਸ 'ਚ ਬੈਚਲਰ ਡਿਗਰੀ ਹਾਸਿਲ ਕੀਤੀ ਹੈ।

Related Post