ਇਹ ਪੰਜਾਬੀ ਫ਼ਿਲਮਾਂ ਤੁਹਾਨੂੰ ਹੱਸਣ 'ਚ ਕਰ ਦੇਣਗੀਆਂ ਮਜ਼ਬੂਰ

By  PTC Buzz November 16th 2017 08:45 AM

ਭਾਰਤੀਆਂ ਵਿਚ ਅੱਜ ਕਲ ਪੰਜਾਬੀ ਕਾਮੇਡੀ ਫ਼ਿਲਮਾਂ ਦਾ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ | ਖ਼ਾਸ ਕਰ ਉਹ ਜੋ ਪੰਜਾਬ 'ਚ ਰਹਿੰਦੇ ਨੇ, ਉਨ੍ਹਾਂ ਦਾ ਤਾਂ ਪੰਜਾਬੀ ਕਾਮੇਡੀ ਫ਼ਿਲਮਾਂ ਵੱਲ ਪਿਆਰ ਵੇਖਣ ਵਾਲਾ ਹੁੰਦਾ ਹੈ | ਪੰਜਾਬ ਤੋਂ ਇਲਾਵਾ ਉੱਤਰੀ ਭਾਰਤ 'ਚ ਪੰਜਾਬੀ ਕਾਮੇਡੀ ਫ਼ਿਲਮਾਂ ਨੂੰ ਹਰ ਕੋਈ ਵੇਖਣਾ ਪਸੰਦ ਕਰਦਾ ਹੈ |

ਜੇ ਤੁਸੀਂ ਵੀ ਹੋ ਪੰਜਾਬੀ ਕਾਮੇਡੀ ਫ਼ਿਲਮਾਂ ਦੇ ਸ਼ੋਕੀਨ, ਤਾਂ ਜਾਣੋ ਕਿਹੜੀਆਂ 10 ਪੰਜਾਬੀ ਫ਼ਿਲਮਾਂ ਤੁਹਾਨੂੰ ਹੱਸਣ 'ਚ ਕਰ ਦੇਣਗੀਆਂ ਮਜ਼ਬੂਰ:

1. ਭਾਜੀ ਇਨ ਪ੍ਰੋਬਲਮ (Bhaji In Problem):

ਸੰਨ 2013 'ਚ ਜਾਰੀ ਹੋਈ ਫ਼ਿਲਮ ਭਾਜੀ ਇਨ ਪ੍ਰੋਬਲਮ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਬੇਹੱਦ ਸ਼ਾਨਦਾਰ ਕਾਮੇਡੀ ਫ਼ਿਲਮਾਂ ਚੋਂ ਇਕ ਹੈ | ਸਮੀਪ ਕੰਗ ਦੁਆਰਾ ਡਾਇਰੈਕਟ ਕੀਤੀ ਇਹ ਫ਼ਿਲਮ ਵਿਚ ਸੰਦੀਪ ਨਾਮ ਦਾ ਹੀ ਕਿਰਦਾਰ ਦੋ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ, ਅਨੂ ਅਤੇ ਜਸਮੀਤ | ਦੋਵੇਂ ਔਰਤਾਂ ਇਹ ਨਹੀਂ ਜਾਣਦਿਆਂ ਕਿ ਉਨ੍ਹਾਂ ਦੇ ਪਤੀ ਦਾ ਵਿਆਹ ਕਿਸੀ ਹੋਰ ਔਰਤ ਨਾਲ ਹੋਇਆ ਹੈ | ਫ਼ਿਲਮ ਦੂਜਾ ਰੂਪ ਉਦੋਂ ਲੈਂਦੀ ਹੈ ਜਦੋਂ "ਜੀਤਾ" ਸੰਦੀਪ ਦੀ ਭੈਣ ਪ੍ਰੀਤ ਦੇ ਪਿਆਰ ਵਿਚ ਪੈ ਜਾਂਦਾ ਹੈ ਅਤੇ ਸੰਦੀਪ ਇਸ ਰਿਸ਼ਤੇ ਦੇ ਖ਼ਿਲਾਫ਼ ਹੁੰਦਾ ਹੈ | ਇਹ ਦੋਵੇਂ ਧਿਰ ਹੀ ਇਸ ਫ਼ਿਲਮ 'ਚ ਹਾਸਾ ਪੈਦਾ ਕਰਦੇ ਨੇ |

2. ਕੈਰੀ ਔਨ ਜੱਟਾ (Carry On Jatta):

ਕੈਰੀ ਔਨ ਜੱਟਾ ਇਕ ਹੋਰ ਪੰਜਾਬੀ ਕਾਮੇਡੀ ਫ਼ਿਲਮ ਹੈ ਜੋ ਸੰਨ 2012 'ਚ ਰਿਲੀਜ਼ ਹੋਈ ਸੀ | ਇਹ ਫ਼ਿਲਮ ਵੀ ਸਮੀਪ ਕੰਗ ਦੁਆਰਾ ਡਾਇਰੈਕਟ ਕਿੱਤੀ ਗਈ ਹੈ | ਇਸ ਫ਼ਿਲਮ ਦੀ ਕਹਾਣੀ ਵਿਚ ਜੱਸ ਨਾਮ ਦਾ ਕਿਰਦਾਰ ਮਾਹੀ ਦੇ ਨਾਲ ਪਿਆਰ ਕਰਦਾ ਹੈ ਜਿਸਨੂੰ ਉਹ ਇਕ ਦੋਸਤ ਦੇ ਵਿਆਹ ਤੇ ਮਿਲਿਆ ਸੀ | ਪਰ ਸੱਮਸਿਆ ਇਹ ਸੀ ਕਿ ਮਾਹੀ ਸਿਰਫ਼ ਇਹੋ ਜਿਹੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜੋ ਉਸਦੀ ਤਰਾਂ ਅਨਾਥ ਹੋਵੇ | ਫਿਰ ਜੱਸ ਜਿਤਾਂਦਾ ਹੈ ਕਿ ਉਹ ਵੀ ਅਨਾਥ ਹੈ ਅਤੇ ਇਸੀ ਕਹਾਣੀ ਨੂੰ ਅੱਗੇ ਵਧਾਉਂਦਾ ਹੈ | ਪੰਜਾਬੀ ਫ਼ਿਲਮ ਇੰਡਸਟਰੀ ਵਿਚ ਇਹ ਫ਼ਿਲਮ ਸਭ ਤੋਂ ਜ਼ਿਆਦਾ ਸਫਲਤਾ ਪ੍ਰਾਪਤ ਕਰਨ ਵਾਲੀਆਂ ਫ਼ਿਲਮਾਂ ਚੋਂ ਇਕ ਕਾਮੇਡੀ ਫ਼ਿਲਮ ਹੈ |

3. ਯਾਰ ਅਣਮੁੱਲੇ (Yaar Annmulle):

ਯਾਰ ਅਣਮੁੱਲੇ ਵੀ ਇਕ ਹਿੱਟ ਪੰਜਾਬੀ ਕਾਮੇਡੀ ਫ਼ਿਲਮ ਹੈ ਜੋ ਕਿ ਤਿੰਨ ਦੋਸਤਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਨਾਮ ਨੇ ਗੁਰੀ, ਦੀਪ ਅਤੇ ਸ਼ੇਰ ਸਿੰਘ | ਇਹ ਤਿੰਨੋ ਇਕ ਹੀ ਯੂਨੀਵਰਸਿਟੀ ਚ ਪੜ੍ਹਦੇ ਹਨ ਅਤੇ ਇਕੱਠੇ ਹੀ ਹੋਸਟਲ ਦੇ ਇਕ ਕਮਰੇ ਵਿਚ ਰਹਿੰਦੇ ਹਨ | ਇਹ ਤਿੰਨੋ ਦੋਸਤ ਤਿੰਨ ਅਲੱਗ ਅਲੱਗ ਕੁੜੀਆਂ ਦੇ ਪਿਆਰ 'ਚ ਪੈ ਜਾਂਦੇ ਹਨ ਅਤੇ ਇਨ੍ਹਾਂ ਦੀ ਇਹ ਪਿਆਰ ਵਾਲੀ ਜੁਗਲਬੰਦੀ ਹੀ ਵੇਖਣ ਵਾਲੀ ਹੈ | ਸੰਨ 2011 ਵਿਚ ਰਿਲੀਜ਼ ਹੋਈ ਇਹ ਫ਼ਿਲਮ ਅਨੁਰਾਗ ਸਿੰਘ ਦੁਆਰਾ ਡਾਇਰੈਕਟ ਕਿੱਤੀ ਗਈ ਸੀ |

4. ਲੱਕੀ ਦੀ ਅਨਲੱਕੀ ਸਟੋਰੀ (Lucky Di Unlucky Story):

ਸਮੀਪ ਕੰਗ ਦੁਆਰਾ ਡਾਇਰੈਕਟ ਕੀਤੀ ਲੱਕੀ ਦੀ ਅਨਲੱਕੀ ਸਟੋਰੀ ਪੰਜਾਬੀ ਕਾਮੇਡੀ ਫ਼ਿਲਮਾਂ ਦੀ ਸੂਚੀ 'ਚ ਤੀਜੇ ਦਰਜੇ ਤੇ ਹੈ | ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਲੱਕੀ ਆਪਣੇ ਜਨਮਦਿਨ ਤੇ ਚਾਰ ਦੋਸਤਾਂ ਨਾਲ ਕਿਸੀ ਹੋਟਲ 'ਚ ਜਾਂਦਾ ਹੈ ਜਿੱਥੇ ਕਿਸੀ ਲੜਕੀ ਦਾ ਖੂਨ ਹੋ ਜਾਂਦਾ ਹੈ | ਉਸੀ ਜਗ੍ਹਾ ਤੋਂ ਫ਼ਿਲਮ ਇਕ ਨਵਾਂ ਮੋੜ ਲੈਂਦੀ ਹੈ ਅਤੇ ਫ਼ਿਲਮ 'ਚ ਕਾਮੇਡੀ ਸ਼ੁਰੂ ਹੁੰਦੀ ਹੈ | ਇਸ ਫ਼ਿਲਮ 'ਚ ਬਾਲੀਵੁੱਡ ਨੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ਼ ਨੇ ਵੀ ਬੇਤੋਰ ਖਾਲਨਾਯਕ ਦੀ ਭੂਮਿਕਾ ਨਿਭਾਈ ਹੈ |

5. ਚੱਕ ਦੇ ਫੱਟੇ (Chakk De Phatte):

ਸੰਨ 2008 ਵਿਚ ਰਿਲੀਜ਼ ਹੋਈ ਇਹ ਫ਼ਿਲਮ ਵੀ ਪੰਜਾਬੀ ਕਾਮੇਡੀ ਫ਼ਿਲਮਾਂ ਵਿਚ ਇਕ ਹਿੱਟ ਫ਼ਿਲਮ ਹੈ | ਇਸ ਫ਼ਿਲਮ ਨੂੰ ਵੀ ਸਮੀਪ ਕੰਗ ਨੇ ਡਾਇਰੈਕਟ ਕਿੱਤਾ ਹੈ | ਫ਼ਿਲਮ ਦੀ ਕਹਾਣੀ ਇਕ ਸਿਮਰਨ ਨਾਮ ਦੀ ਲੜਕੀ ਦੇ ਆਲੇ ਦੁਆਲੇ ਚਲਦੀ ਹੈ ਜੋ ਇਕ ਕਾੱਫੀ ਸ਼ਾਪ ਦੀ ਮੈਨੇਜਰ ਹੈ ਅਤੇ ਕੁਝ ਹੀ ਸਮੇਂ ਬਾਅਦ ਕੈਨੇਡਾ ਜਾਣ ਵਾਲੀ ਹੈ | ਫ਼ਿਲਮ ਦੇ ਤਿੰਨ ਕਿਰਦਾਰ ਜੇ.ਬੀ, ਗੋਲਡੀ ਅਤੇ ਪਿੰਕਾ ਭੂੰਡ ਇਸ ਲੜਕੀ ਦਾ ਪਾਣੀ ਭਰਦੇ ਨਜ਼ਰ ਆਉਂਦੇ ਨੇ ਤਾਂ ਜੋ ਸਿਮਰਨ ਉਨ੍ਹਾਂ ਵਿੱਚੋ ਕਿਸੇ ਇਕ ਨਾਲ ਵਿਆਹ ਕਰਵਾ ਕੇ ਉਸਨੂੰ ਕੈਨੇਡਾ ਲੈ ਜਾਵੇ | ਪਰਿਵਾਰ ਨਾਲ ਬੈਠ ਕੇ ਇਸ ਕਾਮੇਡੀ ਫ਼ਿਲਮ ਨੂੰ ਵੇਖਣ ਦਾ ਨਜ਼ਾਰਾ ਹੀ ਕੁਝ ਹੋਰ ਹੈ |

6. ਜੱਟ ਐਂਡ ਜੂਲਿਅਟ (Jatt & Juliet):

ਜੱਟ ਐਂਡ ਜੂਲਿਅਟ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਅਜਿਹੀ ਫ਼ਿਲਮ ਹੈ ਜਿਸਨੇ ਬਹੁਤ ਵਾਹ-ਵਾਹੀ ਖੱਟੀ ਹੈ | ਇਹ ਇੱਕ ਪੰਜਾਬੀ ਰੋਮਾਂਚਿਕ ਕਾਮੇਡੀ ਫ਼ਿਲਮ ਹੈ ਜੋ ਕਿ ਰੋਮੀਓ ਅਤੇ ਜੂਲਿਅਟ ਦੀ ਹਾਸਿਆਂ ਭਰੀ ਜੁਗਲਬੰਦੀ ਤੇ ਅਧਾਰਿਤ ਹੈ | ਜੱਟ ਅਤੇ ਜੂਲਿਅਟ ਜਦੋਂ ਵੀ ਮਿਲਦੇ ਆਪਸ 'ਚ ਲੜਦੇ ਰਹਿੰਦੇ ਤੇ ਜਦੋਂ ਵੱਖ ਹੁੰਦੇ ਤਾਂ ਇਕ ਦੂਜੇ ਨੂੰ ਯਾਦ ਕਰਦੇ ਨੇ | ਬਹੁਤ ਹੀ ਸ਼ਾਨਦਾਰ ਫ਼ਿਲਮ ਹੈ, ਜੇ ਤੁਸੀਂ ਨਹੀਂ ਵੇਖੀ ਤਾਂ ਇਕ ਵਾਰ ਜਰੂਰ ਵੇਖੋ |

7. ਜੀਹਨੇ ਮੇਰਾ ਦਿਲ ਲੁੱਟਿਆ (Jihne Mera Dil Luteya):

ਸੰਨ 2011 ਵਿਚ ਜਾਰੀ ਹੋਈ ਫ਼ਿਲਮ ਜੀਹਨੇ ਮੇਰਾ ਦਿਲ ਲੁੱਟਿਆ ਇਕ ਹਿੱਟ ਪੰਜਾਬੀ ਕਾਮੇਡੀ ਫ਼ਿਲਮ ਹੈ | ਇਸ ਫ਼ਿਲਮ ਦੇ ਦੋ ਅਦਾਕਾਰ ਯੁਵਰਾਜ ਅਤੇ ਗੁਰਨੂਰ ਦੋਵੇਂ ਇਕ ਹੀ ਕੁੜੀ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਜਿਸਦਾ ਨਾਮ ਹੈ ਨੂਰ | ਨੂਰ ਨੂੰ ਹਾਸਿਲ ਕਰਨ ਲਾਇ ਦੋਵੇਂ ਹਰ ਤਰਾਂ ਦੀ ਕੋਸ਼ਿਸ਼ ਕਰਦੇ ਕਰਦੇ ਨੇ | ਇਹ ਕੋਸ਼ਿਸ਼ਾਂ ਹੀ ਫ਼ਿਲਮ 'ਚ ਹਾਸਾ ਪੈਦਾ ਕਰਦੀਆਂ ਹਨ |

8. ਪਾਵਰ ਕੱਟ (Power Cut):

ਪਾਵਰ ਕੱਟ ਇਕ ਵੱਖਰੀ ਤਰਾਂ ਦੀ ਕਾਮੇਡੀ ਫ਼ਿਲਮ ਹੈ ਜੋ ਸੰਨ 2012 'ਚ ਜਾਰੀ ਹੋਈ ਸੀ | ਇਹ ਫ਼ਿਲਮ ਪੰਜਾਬ ਵਿਚ ਬਿਜਲੀ ਦੀ ਸੱਮਸਿਆ ਅਤੇ ਵੱਧ ਰਹੀ ਭ੍ਰਿਸ਼ਟਾਚਾਰ ਤੇ ਅਧਾਰਿਤ ਹੈ | ਫ਼ਿਲਮ 'ਚ ਜਸਪਾਲ ਭੱਟੀ ਅਤੇ ਜਸਵਿੰਦਰ ਭੱਲਾ ਦੁਆਰਾ ਕਿੱਤੀ ਗਈ ਕਾਮੇਡੀ ਵੇਖਣ ਵਾਲੀ ਹੈ | ਦੁੱਖ ਦੀ ਗੱਲ ਇਹ ਹੈ ਕਿ ਇਸੀ ਫ਼ਿਲਮ ਦੀ ਪ੍ਰੋਮੋਸ਼ਨ ਕਰਨ ਦੇ ਸਮੇਂ ਮਸ਼ਹੂਰ ਹਾਸਿਆ ਕਲਾਕਾਰ ਜਸਪਾਲ ਭੱਟੀ ਦੀ ਕਾਰ ਦੁਰਘਟਨਾ ਚ ਮੌਤ ਹੋ ਗਈ ਸੀ |

9. ਮਿਸਟਰ ਐਂਡ ਮਿਸੇਜ਼ 420 (Mr. And Mrs. 420):

ਸੰਨ 2014 'ਚ ਰਿਲੀਜ਼ ਹੋਈ ਫ਼ਿਲਮ ਮਿਸਟਰ ਐਂਡ ਮਿਸੇਜ਼ 420 ਨੂੰ ਪੰਜਾਬੀਆਂ ਨੇ ਰੱਜ ਕੇ ਪਿਆਰ ਦਿੱਤਾ ਹੈ | ਫ਼ਿਲਮ 'ਚ ਡਿਪਟੀ, ਪਾਲੀ, ਜੱਸ ਅਤੇ ਬੱਬੂ ਮਿਲ ਕੇ ਸੂਬੇਦਾਰ ਦਾ ਕਮਰਾ ਕਿਰਾਏ ਤੇ ਲੈਂਦੇ ਨੇ | ਸੂਬੇਦਾਰ ਦੀ ਸਿਰਫ਼ ਵਿਆਹੀ ਜੋੜੀ ਨੂੰ ਕਮਰਾ ਦੇਣ ਦੀ ਸ਼ਰਤ ਮੁਤਾਬਿਕ ਡਿਪਟੀ ਅਤੇ ਬੱਬੂ ਔਰਤ ਬਣਨ ਦਾ ਦਿਖਾਵਾ ਕਰਦੇ ਹਨ ਜੋ ਫ਼ਿਲਮ ਨੂੰ ਅੱਗੇ ਜਾ ਕੇ ਵੱਖਰਾ ਮੋੜ ਦਿੰਦਾ ਹੈ | ਇਸ ਫ਼ਿਲਮ ਦੀ ਕਹਾਣੀ ਵੀ ਸਮੀਪ ਕੰਗ ਦੁਆਰਾ ਲਿਖੀ ਗਈ ਹੈ |

10. ਵੈਸਾਖੀ ਲਿਸਟ (Vaisakhi List):

ਵੈਸਾਖੀ ਲਿਸਟ ਦੀ ਵੀ ਪੰਜਾਬੀ ਕਾਮੇਡੀ ਫ਼ਿਲਮਾਂ ਦੀ ਸੂਚੀ 'ਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ | ਸੰਨ 2016 ਚ ਜਾਰੀ ਹੋਈ ਇਸ ਫ਼ਿਲਮ ਦੀ ਜੇ ਕਹਾਣੀ ਦੀ ਗੱਲ ਕਰੀਏ ਤਾਂ ਫ਼ਿਲਮ 'ਚ ਜਰਨੈਲ ਸਿੰਘ ਅਤੇ ਤਰਸੇਮ ਲਾਲ ਨਾਮ ਦੇ ਦੋ ਕੇਦੀ ਜੇਲ ਚੋਂ ਫਰਾਰ ਹੋਣ ਦੀ ਤਰਕੀਬ ਬਣਾਂਦੇ ਅਤੇ ਸਫ਼ਲ ਵੀ ਹੋ ਜਾਂਦੇ ਹਨ | ਪਰ ਫ਼ਿਲਮ ਚ ਵੱਖਰਾ ਮੋੜ ਉਦੋਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਸਜ਼ਾ ਮਾਫ਼ ਕਰ ਦਿੱਤੀ ਹੈ ਤੇ ਜਿਸ ਕਰਕੇ ਉਨ੍ਹਾਂ ਨੂੰ ਵਾਪਿਸ ਜੇਲ ਦੇ ਅੰਦਰ ਜਾਣਾ ਪਊਗਾ | ਫਿਰ ਉਹ ਜੇਲ ਅੰਦਰ ਜਾਣ ਦੀਆਂ ਤਰਕੀਬਾਂ ਬਣਾਉਂਦੇ ਹਨ | ਪਰਿਵਾਰ ਨਾਲ ਬੈਠ ਕੇ ਇਸ ਫ਼ਿਲਮ ਨੂੰ ਵੇਖਣ ਦਾ ਸੁਆਦ ਹੀ ਕੁਝ ਹੋਰ ਹੈ |

Related Post