ਇਹਨਾਂ ਤਰੀਕਿਆਂ ਨਾਲ ਤੁਸੀਂ ਕੱਢ ਸਕਦੇ ਹੋ ਵਾਲਾਂ ਚੋਂ ਚਿਊਂਗਮ

By  PTC Buzz November 20th 2017 08:42 AM

ਕਈ ਵਾਰ ਵਾਲਾਂ ‘ਚ ਚਿਊਂਗਮ ਫੱਸ ਜਾਣ ਕਾਰਨ ਮੁਸੀਬਤ ਪੈ ਜਾਂਦੀ ਹੈ ਤੇ ਲੱਖ ਕੋਸ਼ਿਸ਼ਾਂ ਬਾਅਦ ਵੀ ਉਹ ਨਹੀਂ ਜਾਂਦੀ ਜਿਸ ਕਾਰਨ ਵਾਲਾਂ ਨੂੰ ਕੱਟਣਾ ਪੈ ਸਕਦਾ ਹੈ।

ਵਾਲਾਂ ਤੋਂ ਚਿਊਂਗਮ ਕੱਢਣ ਲਈ ਕਈ ਤਰ੍ਹਾਂ ਦੇ ਤਰੀਕੇ ਸੁਣਨ ਨੂੰ ਮਿਲਦੇ ਹਨ, ਆਓ ਜਾਣਦੇ ਹਾਂ ਕਿ ਇਹਨਾਂ ਤੋਂ ਕਿਹੜਾ ਤਰੀਕਾ ਲਾਹੇਵੰਦ ਹੈ ਅਤੇ ਕਿਹੜਾ ਨਹੀਂ?

1. ਬਟਰ/ਮੱਖਣ (Butter) – ਕਈ ਲੋਕ ਕਹਿੰਦੇ ਹਨ ਕਿ ਵਾਲਾਂ ‘ਤੇ ਚਿਊਂਗਮ ‘ਤੇ ਮੱਖਣ ਲਗਾਉਣ ਨਾਲ ਬਬਲਗਮ ਜਲਦੀ ਛੁੱਟ ਜਾਂਦੀ ਹੈ ਪਰ ਇਹ ਵਹਿਮ ਹੈ ਕਿਉਂਕਿ ਅਜਿਹਾ ਕਰਨ ਨਾਲ ਵਾਲ ਜ਼ਿਆਦਾ ਉਲਝ ਜਾਂਦੇ ਹਨ ਅਤੇ ਉਹਨਾਂ ਨੂੰ ਵੱਧ ਨੁਕਸਾਨ ਪਹੁੰਚ ਸਕਦਾ ਹੈ।

2. ਪਾਊਡਰ (Powder) – ਕਈ ਵਾਰ ਚਿਊਂਗਮ ‘ਤੇ ਪਾਊਡਰ ਲਗਾਇਆ ਜਾਂਦਾ ਹੈ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਕਿਉਂਕਿ ਪਾਊਡਰ ਅਤੇ ਬਬਲਗਮ ਮਿਲ ਕੇ ਵਾਲ ਕੱਟਣ ਤੱਕ ਦੀ ਨੌਬਤ ਪਹੁੰਚ ਜਾਂਦੀ ਹੈ।

3. ਸ਼ਰਾਬ (Liqour) : ਵਾਲਾਂ ‘ਤੇ ਲੱਗੀ ਚਿਊਂਗਮ ‘ਤੇ ਸ਼ਰਾਬ ਲਗਾਉਣ ਨਾਲ ਫਾਇਦਾ ਹੁੰਦਾ ਹੈ ਅਤੇ ਬਬਲਗਮ ਜਲਦੀ ਨਾਲ ਨਿਕਲ ਜਾਂਦੀ ਹੈ।

4. ਬਰਫ਼ (Ice) : ਚਿਊਂਗਮ ‘ਤੇ ਥੋੜ੍ਹੀ ਦੇਰ ਬਰਫ਼ ਲਗਾਉਣ ਨਾਲ ਉਸ ਵਿਚਲੀ ਨਮੀ ਜੰਮ ਜਾਂਦੀ ਹੈ ਅਤੇ ਚਿਊਂਗਮ ਨੂੰ ਵਾਲਾਂ ਤੋਂ ਛੁਡਾਉਣ ਲਈ ਕਾਫੀ ਆਸਾਨ ਹੋ ਜਾਂਦਾ ਹੈ।

Related Post