ਏਕਮ ਅਤੇ ਸ਼ਿੰਦਾ ਗਰੇਵਾਲ ਨੇ ਹੁਣ ਇਸ ਬਾਲੀਵੁੱਡ ਐਕਟਰ ਦੀ ਫ਼ਿਲਮ ਦੇ ਡਾਇਲਾਗ ‘ਤੇ ਬਣਾਇਆ ਵੀਡੀਓ, ਸੋਸ਼ਲ ਮੀਡੀਆ ‘ਤੇ ਛਾਇਆ

By  Shaminder July 17th 2020 03:23 PM

ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਦੇ ਤਿੰਨਾਂ ਪੁੱਤਰਾਂ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਗਿੱਪੀ ਗਰੇਵਾਲ ਦੇ ਦੋਨਾਂ ਵੱਡੇ ਪੁੱਤਰਾਂ ਦੇ ਵੀਡੀਓ ਅਕਸਰ ਲੋਕਾਂ ਨੂੰ ਖੂਬ ਪਸੰਦ ਆਉਂਦੇ ਹਨ ।ਏਕਮ ਅਤੇ ਸ਼ਿੰਦਾ ਗਰੇਵਾਲ ਦਾ ਇੱਕ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਰ ‘ਤੇ ਸਾਂਝਾ ਕੀਤਾ ਹੈ ।

https://www.instagram.com/p/CCugM8BBDPt/

ਇਸ ਵੀਡੀਓ ‘ਚ ਦੋਵੇਂ ਜਣੇ ਸੰਜੇ ਦੀ ਫ਼ਿਲਮ ਦੇ ਡਾਇਲਾਗ ‘ਤੇ ਐਕਟ ਕਰਦੇ ਹੋਏ ਵਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿੰਦਾ ਬਹੁਤ ਹੀ ਵਧੀਆ ਐਕਸਪ੍ਰੇਸ਼ਨ ਇਸ ਡਾਇਲਾਗ ਦੇ ਨਾਲ ਦੇ ਰਹੇ ਨੇ ਅਤੇ ਦਰਸ਼ਕਾਂ ਨੂੰ ਇਹ ਵੀਡੀਓ ਵੀ ਖੂਬ ਪਸੰਦ ਆ ਰਿਹਾ ਹੈ ।

https://www.instagram.com/p/CChx4bghcuB/

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ । ਇਸ ਦੇ ਨਾਲ ਹੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਵੀ ਉਹ ਗਾ ਰਹੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਸ਼ਿੰਦਾ ਗਰੇਵਾਲ ਵੀ ਆਪਣੇ ਪਿਤਾ ਵਾਂਗ ਐਕਟਿੰਗ ‘ਚ ਮਾਹਿਰ ਹਨ ਅਤੇ ਉਹ ਫ਼ਿਲਮ ਅਰਦਾਸ ਕਰਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।

Related Post