ਕਿਸੇ ਵੀ ਤਸਵੀਰ ’ਚ ਏਕਤਾ ਕਪੂਰ ਆਪਣੇ ਬੇਟੇ ਰਵੀ ਦਾ ਨਹੀਂ ਦਿਖਾਉਂਦੀ ਚਿਹਰਾ, ਇਸ ਪਿੱਛੇ ਹੈ ਇਹ ਵੱਡਾ ਰਾਜ਼

By  Rupinder Kaler November 16th 2019 04:02 PM

ਏਕਤਾ ਕਪੂਰ ਦੇ ਬੇਟੇ ਦਾ ਨਾਂਅ ਰਵੀ ਕਪੂਰ ਹੈ । ਉਹ ਅਕਸਰ ਰਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ, ਪਰ ਉਹ ਕਦੇ ਵੀ ਉਸ ਦਾ ਚਿਹਰਾ ਨਹੀਂ ਦਿਖਾਉਂਦੀ । ਇਸ ਤਰ੍ਹਾਂ ਦੀ ਹਾਲਤ ਵਿੱਚ ਹਰ ਕੋਈ ਏਕਤਾ ਦੇ ਬੇਟੇ ਦਾ ਚਿਹਰਾ ਦੇਖਣ ਲਈ ਬੇਚੈਨ ਰਹਿੰਦਾ ਹੈ। ਇਸ ਤਰ੍ਹਾਂ ਦੀ ਹਾਲਤ ਵਿੱਚ ਲੋਕਾਂ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ ਕਿ ਏਕਤਾ ਆਪਣੇ ਬੇਟੇ ਦਾ ਚਿਹਰਾ ਕਿਉਂ ਨਹੀਂ ਦਿਖਾਉਂਦੀ ।

https://www.instagram.com/p/B41VbsXAWgF/?utm_source=ig_embed

ਇਸ ਗੱਲ ਦਾ ਖੁਲਾਸਾ ਏਕਤਾ ਨੇ ਇੱਕ ਵੀਡੀਓ ਚੈਟ ਵਿੱਚ ਕੀਤਾ ਹੈ । ਹਾਲ ਹੀ ਵਿੱਚ ਏਕਤਾ ਨੇ ਆਪਣੇ ਬੇਟੇ ਦੀ ਵੀਡੀਓ ਸਾਂਝੀ ਕੀਤੀ ਹੈ ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਲਿਖਿਆ ਹੈ ‘ਰਵੀ ਦਾ ਪਹਿਲਾ ਬਾਲ ਦਿਵਸ’ ਇਸ ਵੀਡੀਓ ਵਿੱਚ ਜਤਿੰਦਰ ਵੀ ਨਜ਼ਰ ਆ ਰਹੇ ਹਨ ।

https://www.instagram.com/p/B4l5zOUAKJa/

ਪਰ ਇਸ ਵੀਡੀਓ ਵਿੱਚ ਵੀ ਰਵੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ । ਇਸ ਵੀਡੀਓ ਤੇ ਕਈ ਸਿਤਾਰਿਆਂ ਨੇ ਕਮੈਂਟ ਕੀਤੇ ਹਨ । ਨੀਨਾ ਗੁਪਤਾ ਨੇ ਵੀ ਕਮੈਂਟ ਕਰ ਲਿਖਿਆ ਸੀ ‘ਦਿਖਾ ਦੇ ਨਾ ਚਿਹਰਾ’ ਜਿਸ ਤੋਂ ਬਾਅਦ ਏਕਤਾ ਨੇ ਲਿਖਿਆ ‘ਨੀਨਾ ਮੈਮ, ਮੇਰੀ ਮਾਂ ਮੈਨੂੰ ਘਰੋਂ ਬਾਹਰ ਕੱਢ ਦੇਵੇਗੀ’ ਇਸ ਚੈਟ ਤੋਂ ਬਾਅਦ ਕਈ ਸਿਤਾਰਿਆਂ ਨੇ ਮਜੇਦਾਰ ਕਮੈਂਟ ਕੀਤੇ ਹਨ । ਇਸ ਗੱਲ ਤੋਂ ਖੁਲਾਸਾ ਹੋ ਜਾਂਦਾ ਹੈ ਕਿ ਏਕਤਾ ਨੂੰ ਉਸ ਦੀ ਮਾਂ ਨੇ ਰਵੀ ਦਾ ਚਿਹਰਾ ਨਾ ਦਿਖਾਉਣ ਦੀ ਸਖਤ ਹਿਦਾਇਤ ਕੀਤੀ ਹੈ ।

https://www.instagram.com/p/B4bnrlMA1yq/

Related Post