ਪਿਤਾ ਜਤਿੰਦਰ ਦੀ ਇਸ ਸ਼ਰਤ ਕਰਕੇ ਏਕਤਾ ਕਪੂਰ ਨੇ ਨਹੀਂ ਕਰਵਾਇਆ ਵਿਆਹ, ਸਿੰਗਲ ਹੋਣ ਦੇ ਬਾਵਜੂਦ ਇੱਕ ਬੱਚੇ ਦੀ ਹੈ ਮਾਂ

By  Rupinder Kaler June 7th 2019 12:50 PM

ਟੀਵੀ ਕਵੀਨ ਏਕਤਾ ਕਪੂਰ ਆਪਣਾ 44ਵਾਂ ਜਨਮ ਦਿਨ ਮਨਾ ਰਹੀ ਹੈ । ਏਕਤਾ ਕਪੂਰ ਨੇ ਇੱਕ ਤੋਂ ਬਾਅਦ ਇੱਕ ਹਿੱਟ ਟੀਵੀ ਲੜੀਵਾਰ ਨਾਟਕ ਬਣਾਏ ਹਨ । ਏਕਤਾ ਕਪੂਰ ਦੇ ਜ਼ਿਆਦਾ  ਨਾਟਕ ਸੱਸ ਨੂੰਹ ਦੇ ਇਰਦ-ਗਿਰਦ ਘੁੰਮਦੇ ਹਨ । ਪਰ ਏਕਤਾ ਕਪੂਰ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ, ਹਾਲਾ ਕਿ ਉਹ ਇੱਕ ਬੇਟੇ ਦੀ ਮਾਂ ਹੈ । ਏਕਤਾ ਕਪੂਰ ਪਿਛਲੇ ਸਾਲ ਹੀ ਸਰੋਗੇਸੀ ਦੇ ਜਰੀਏ ਮਾਂ ਬਣੀ ਹੈ ।

https://www.instagram.com/p/BxY_Msdnzz_/

ਉਹ ਸਿੰਗਲ ਮਾਂ ਹੈ ਪਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ । ਏਕਤਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਕਿਉਂ ਸਿੰਗਲ ਹੈ । ਏਕਤਾ ਨੇ ਕਿਹਾ ਸੀ ਕਿ ਉਸ ਦੇ ਵਿਆਹ ਨਾਂਅ ਕਰਵਾਉਣ ਪਿੱਛੇ ਉਸ ਦੇ ਪਿਤਾ ਵੱਲੋਂ ਰੱਖੀ ਸ਼ਰਤ ਹੈ । ਏਕਤਾ ਨੇ ਇਸ ਸ਼ਰਤ ਦਾ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ਉਸ ਨੇ ਆਪਣੇ ਪਿਤਾ ਦੀ ਸ਼ਰਤ ਕਰਕੇ ਵਿਆਹ ਨਹੀਂ ਕਰਵਾ ਰਹੀ ।

https://www.instagram.com/p/BxWZVhwnT2B/

ਏਕਤਾ ਮੁਤਾਬਿਕ 'ਮੇਰੇ ਪਿਤਾ ਨੇ ਕਿਹਾ ਸੀ ਕਿ ਜਾਂ ਤਾਂ ਵਿਆਹ ਕਰ ਲਾ ਜਾਂ ਫਿਰ ਕੰਮ ਕਰ ਲਾ । ਮੈਂ ਕੰਮ ਨੂੰ ਚੁਣਿਆ ਸੀ' ਏਕਤਾ ਨੇ ਕਿਹਾ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਇਸ ਲਈ ਉਸ ਨੇ ਕੰਮ ਨੂੰ ਚੁਣਿਆ ਸੀ । ਏਕਤਾ ਨੇ ਇੱਕ ਹੋਰ ਇੰਟਰਵਿਊ ਵਿੱਚ ਕਿਹਾ ਸੀ ਕਿ 'ਉਸ ਦੇ ਉਹ ਦੋਸਤ, ਜਿਨ੍ਹਾਂ ਦਾ ਵਿਆਹ ਹੋ ਗਿਆ ਸੀ ਅੱਜ ਉਹ ਸਾਰੇ ਸਿੰਗਲ ਹਨ। ਕਿਉਂਕਿ ਉਹਨਾਂ ਸਾਰਿਆਂ ਦੀ ਤਲਾਕ ਹੋ ਗਈ ਹੈ । ਉਸ ਨੇ ਬਹੁਤ ਸਾਰੇ ਤਲਾਕ ਦੇਖੇ ਹਨ, ਇਸ ਲਈ ਉਸ ਨੇ ਸਬਰ ਕਰ ਲਿਆ ਹੈ।'

https://www.instagram.com/p/Bw1WVlbnWwM/

ਏਕਤਾ ਕਪੂਰ ਵੀ ਸਲਮਾਨ ਖ਼ਾਨ ਦੀ ਰਾਹ ਤੇ ਚੱਲ ਰਹੀ ਹੈ । ਏਕਤਾ ਦਾ ਕਹਿਣਾ ਹੈ ਕਿ ਉਸ ਨੂੰ ਬੱਚਾ ਤਾਂ ਚਾਹੀਦਾ ਹੈ, ਪਰ ਉਹ ਵਿਆਹ ਨਹੀਂ ਕਰਨਾ ਚਾਹੁੰਦੀ । ਇਸੇ ਕਰਕੇ ਉਹ ਸਰੋਗੇਸੀ ਦੇ ਜਰੀਏ ਮਾਂ ਬਣੀ ਹੈ । ਏਕਤਾ ਨੇ ਆਪਣੇ ਬੇਟੇ ਦਾ ਨਾਂ ਜਤਿੰਦਰ ਦੇ ਅਸਲ ਨਾਂ ਰਵੀ ਤੇ ਰੱਖਿਆ ਹੈ ।

Related Post