ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਜ਼ੁਰਗ ਕਿਸਾਨ 26 ਜਨਵਰੀ ਤੋਂ ਲਾਪਤਾ, ਖਾਲਸਾ ਏਡ ਨੇ ਜਾਣਕਾਰੀ ਕੀਤੀ ਸਾਂਝੀ

By  Shaminder February 13th 2021 07:18 AM -- Updated: February 13th 2021 11:48 AM

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਕਈ ਕਿਸਾਨਾਂ ‘ਤੇ ਕਹਿਰ ਢਾਇਆ ਹੈ । ਇਸ ਦੇ ਨਾਲ ਹੀ ਧਰਨੇ ਵਾਲੀ ਜਗ੍ਹਾ ਤੋਂ ਕਈ ਕਿਸਾਨ ਲਾਪਤਾ ਹਨ । ਜਿਸ ਨੂੰ ਲੈ ਕੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਚਿੰਤਾ ‘ਚ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਜੋਰਾਵਰ ਸਿੰਘ ।

jorawar singh

ਜੋ ਕਿ 26 ਜਨਵਰੀ ਤੋਂ ਲਾਪਤਾ ਹਨ । ਇਸ ਦੀ ਜਾਣਕਾਰੀ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ । ਖਾਲਸਾ ਏਡ ਨੇ ਇਸ ਕਿਸਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ‘ਜੋਰਾਵਰ ਸਿੰਘ ਦਿੱਲੀ ਤੋਂ 26-1-2021 ਤੋਂ ਲਾਪਤਾ ਹੈ । ਉਹ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਭਾਗ ਲੈ ਰਿਹਾ ਸੀ ।

ਹੋਰ ਪੜ੍ਹੋ : ਬਜੁਰਗ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਰੁਪਿੰਦਰ ਹਾਂਡਾ ਨੇ ਮੋਦੀ ਸਰਕਾਰ ’ਤੇ ਚੁੱਕੇ ਕਈ ਸਵਾਲ

farmer

ਉਸ ਨੂੰ ਦਿੱਲੀ ਪੁਲਿਸ ਵੱਲੋਂ ਅਤੇ ਉਸਦੇ ਅਣਪਛਾਤੇ ਲੋਕਾਂ ਵਲੋਂ ਫੜੇ ਜਾਣ ਦਾ ਡਰ ਹੈ ।

farmer protest

ਉਸ ਦਾ ਪਰਿਵਾਰ ਉਸ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਾ ‘ਚ ਹੈ’। ਦੱਸ ਦਈਏ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾੳੇੁਣ ਦੀ ਮੰਗ ਨੂੰ ਲੈ ਕੇ ਪਿਛਲੇ ਸਾਲ 26 ਨਵੰਬਰ ਤੋਂ ਧਰਨੇ ‘ਤੇ ਬੈਠੇ ਹੋਏ ਹਨ । ਪਰ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ।

 

View this post on Instagram

 

A post shared by Khalsa Aid (UK) (@khalsa_aid)

 

Related Post