ਬਦਲੇ ਦੀ ਭਾਵਨਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੀਤ 'ਇੰਜਣ' 'ਚ

By  Shaminder October 17th 2018 10:58 AM

ਬਦਲੇ ਦੀ ਭਾਵਨਾ ਇਨਸਾਨ ਨੂੰ ਕਿਸ ਹੱਦ ਤੱਕ ਬੇਰਹਿਮ ਬਣਾ ਦਿੰਦੀ ਹੈ ਕਿ ਬਦਲੇ ਦੀ ਅੱਗ 'ਚ ਝੁਲਸਦਾ ਇਨਸਾਨ ਕਿਸੇ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ । ਹਾਲਾਂਕਿ ਉਸ ਸਮੇਂ ਤਾਂ ਗੁੱਸੇ 'ਚ ਭਰਿਆ ਪੀਤਾ ਇਨਸਾਨ ਅਜਿਹਾ ਕਦਮ ਚੁੱਕ ਲੈਂਦਾ ਹੈ ਪਰ ਬਾਅਦ 'ਚ ਸਿਵਾਏ ਪਛਤਾਵੇ ਦੇ ਉਸ ਦੇ ਹੱਥ ਕੁਝ ਨਹੀਂ ਲੱਗਦਾ ।ਅਜਿਹੀ ਹੀ ਕੁਝ ਬਦਲੇ ਦੀ ਭਾਵਨਾ ਵਿਖਾਈ ਗਈ ਹੈ ਗੀਤ ਇੰਜਣ 'ਚ ।ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਛੋਟੀ ਜਿਹੀ ਤਕਰਾਰ ਕਿਵੇਂ ਇੱਕ ਦੂਜੇ ਨੁੰ ਮਰਨ ਮਰਵਾਉਣ ਤੱਕ ਪਹੁੰਚ ਜਾਂਦੀ ਹੈ ।

ਹੋਰ ਵੇਖੋ : ਫਿਲਮ ‘ਆਟੇ ਦੀ ਚਿੜ੍ਹੀ’ ਦਾ ਗੀਤ ‘ਮੁੱਛ’ ਹੋਇਆ ਰਿਲੀਜ਼

ਨਾਭਾ ਬਲਿੰਗ ਆਪਣੇ ਇਸ  ਨਵੇਂ ਗੀਤ 'ਇੰਜਣ' 'ਚ ਇਹੀ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ।ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ । ਜਦਕਿ ਡਾਇਰੈਕਸ਼ਨ ਕੀਤੀ ਹੈ ਪਾਲ ਹਰੀਕਾ ਨੇ । ਇਸ ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਦੁਸ਼ਮਣ ਤੁਹਾਡਾ ਆਪਣਾ ਬਣ ਕੇ ਤੁਹਾਨੂੰ ਧੋਖਾ ਦੇ ਦਿੰਦਾ ਹੈ ਅਤੇ ਅੱਖਾਂ 'ਚ ਧੂੜ ਪਾ ਕੇ ਤੁਹਾਨੂੰ ਆਪਣੇ ਜਾਲ 'ਚ ਫਸਾਈ ਰੱਖਦਾ ਹੈ ਅਤੇ ਆਪਣਾ ਕੰਮ ਕਰ ਜਾਂਦਾ ਹੈ । ਪਰ ਜਦੋਂ ਤੱਕ ਦੁਸ਼ਮਣ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ।ਇਸ ਗੀਤ ਦੇ ਜ਼ਰੀਏ ਅਜੋਕੇ ਸਮੇਂ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲੋਕ ਦੋਗਲੇ ਬਣ ਕੇ ਤੁਹਾਡਾ ਸਭ ਕੁਝ ਲੁੱਟ ਕੇ ਲੈ ਜਾਂਦੇ ਨੇ ।

Related Post