ਧਰਮਿੰਦਰ ਦੀ ਰਗ ਰਗ ਵਿੱਚ ਵੱਸਿਆ ਹੈ ਪੰਜਾਬ ਦਾ ਕਿਸਾਨ, ਫਾਰਮ ਹਾਊਸ 'ਤੇ ਬਿਤਾਉਂਦੇ ਹਨ ਜ਼ਿਆਦਾ ਸਮਾਂ, ਦੇਖੋ ਵੀਡਿਓ  

By  Rupinder Kaler February 12th 2019 01:30 PM

ਬਾਲੀਵੁੱਡ ਐਕਟਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਉਹ ਮਜ਼ਦੂਰਾਂ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡਿਓ ਵਿੱਚ ਧਰਮਿੰਦਰ ਗੋਬਰ ਗੈਸ ਵਿੱਚ ਗੋਬਰ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਧਰਮਮਿੰਦਰ ਨੇ ਲਿਖਿਆ ਹੈ “It is not to show off, just to inspire you. Khush raho, Jeete raho.”

https://www.instagram.com/p/Bscf8uqHCC8/

ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਏਨੀਂ ਦਿਨੀਂ ਜ਼ਿਆਦਾਤਰ ਆਪਣਾ ਸਮਾਂ ਆਪਣੇ ਘਰ ਤੇ ਫਾਰਮ ਹਾਊਸ ਵਿੱਚ ਬਿਤਾਉਂਦੇ ਹਨ ਤੇ ਖੇਤੀ ਬਾੜੀ ਕਰਦੇ ਹਨ । ਧਰਮਿੰਦਰ ਆਪਣੇ ਜੀਵਨ ਦਾ ਇਹ ਪੜਾਅ ਬਹੁਤ ਹੀ ਸਾਦਾ ਬਿਤਾ ਰਹੇ ਹਨ । ਧਰਮਿੰਦਰ ਆਪਣੇ ਫਾਰਮ ਹਾਉਸ ਤੇ ਕੰਮ ਕਰਨ ਵਾਲੇ ਨੌਕਰਾਂ ਨੂੰ ਆਪਣੇ ਪਰਿਵਾਰ ਵਾਂਗ ਹੀ ਮੰਨਦੇ ਹਨ ।

https://www.instagram.com/p/BtvKBHKnBYP/

ਧਰਮਿੰਦਰ ਦਾ ਫਾਰਮ ਹਾਉਸ ਲੋਨਾਵਾਲਾ ਵਿੱਚ ਹੈ । ਉਹਨਾਂ ਦੇ ਫਾਰਮ ਹਾਊਸ ਦੇ ਆਲੇ ਦੁਆਲੇ ਪਹਾੜ ਤੇ ਝਰਨੇ ਹਨ । ਇਹੀ ਨਹੀ ਉਹਨਾਂ ਦੇ ਫਾਰਮ ਹਾਊਸ ਵਿੱਚ 1੦੦ ਫੁੱਟ ਡੂੰਘੀ ਝੀਲ ਵੀ ਹੈ ।

Related Post