ਪੰਜਾਬ ਦੇ ਇਸ ਜਿਲ੍ਹੇ ਨਾਲ ਸਬੰਧ ਰੱਖਦੇ ਹਨ ਜੈਜ਼ ਧਾਮੀ, ਜਨਮ ਦਿਨ 'ਤੇ ਜਾਣੋਂ ਉਹਨਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ  

By  Rupinder Kaler March 1st 2019 02:06 PM

ਲੀਵ ਇਟ, ਕੁੜਤੀ ਮਲਮਲ ਦੀ, ਹਾਈ ਹੀਲਸ ਗਾਣਿਆਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਆਪਣੀ ਧਾਕ ਜਮਾਉਣ ਵਾਲੇ ਜੈਜ਼ ਧਾਮੀ ਆਪਣਾ 33ਵਾਂ ਜਨਮ ਦਿਨ ਮਨਾ ਰਹੇ ਹਨ । ਜੈਜ਼ ਧਾਮੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਧਾਮੀ ਹੈ । ਉਹਨਾਂ ਦਾ ਜਨਮ ਹੁਸ਼ਿਆਰਪੁਰ ਵਿੱਚ ਹੋਇਆ ਸੀ । ਜਿਸ ਤੋਂ ਬਾਅਦ ਉਹ ਲੰਡਨ ਵਿੱਚ ਜਾ ਵੱਸੇ ਸਨ ।

https://www.youtube.com/watch?time_continue=11&v=Tkgad9gngOQ

ਜੈਜ਼ ਧਾਮੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜੈਜ਼ ਧਾਮੀ ਨੂੰ ਕਲਾਸੀਕਲ ਮਿਊਜ਼ਿਕ ਦੀ ਵੀ ਪੂਰੀ ਜਾਣਕਾਰੀ ਹੈ ਉਸ ਨੇ ਇਸ ਦੀ ਸਿੱਖਿਆ ਵੀ ਲਈ ਹੈ । ਜੈਜ਼ ਧਾਮੀ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਹੈ ਤੇ ਉਹ ਕਿਸੇ ਟੀਮ ਦਾ ਹਿੱਸਾ ਵੀ ਰਿਹਾ ਹੈ ।

https://www.youtube.com/watch?v=P6YJy2fmJ1o

ਉਹਨਾਂ ਨੇ ਆਪਣੇ ਆਪਣੇ ਕਰੀਅਰ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗਾਣੇ ਦਿੱਤੇ ਹਨ । ਹਾਈ ਹੀਲਸ, ਜੁਲਫਾਂ, ਬੇਪਰਵਾਹੀਆਂ, ਕਿਵੇਂ ਦੱਸਾਂ, ਜੀਨ ਤੇਰੀ ਪੰਜਾਬੀ ਸਰੋਤਿਆਂ ਵਿੱਚ ਕਾਫੀ ਮਕਬੂਲ ਹੋਏ ਹਨ । ਇਸ ਤੋਂ ਇਕਲਾਵਾ ਜੈਜ਼ ਧਾਮੀ ਨੇ ਬਾਲੀਵੁੱਡ ਫਿਲਮਾਂ ਨੂੰ ਵੀ ਕਈ ਗਾਣੇ ਦਿੱਤੇ ਹਨ ਜਿਹੜੇ ਕਿ ਸੁਪਰ ਹਿੱਟ ਰਹੇ ਹਨ ।

https://www.youtube.com/watch?time_continue=2&v=0bYdjPgdJtM

Related Post