ਹਰੀਸ਼ ਵਰਮਾ ਬਣੇ ਵੱਡੇ 'ਨਾਢੂ ਖਾਂ' ਵੀਡਿਓ 'ਚ ਦੇਖੋ ਕਿਸ ਤਰ੍ਹਾਂ 

By  Rupinder Kaler March 23rd 2019 10:52 AM

ਹਰੀਸ਼ ਵਰਮਾ ਆਪਣੀ ਨਵੀਂ ਫ਼ਿਲਮ 'ਨਾਢੂ ਖਾਂ' ਨੂੰ ਲੈ ਕੇ ਕਾਫੀ ਉਤਸਾਹਿਤ ਹਨ । ਉਹਨਾਂ ਨੇ ਆਪਣੇ, ਇੰਸਟਾਗ੍ਰਾਮ ਤੇ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ । ਇਹ ਫ਼ਿਲਮ ਲਾਊਡ ਰੋਹਰ ਫ਼ਿਲਮਜ਼ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ । ਜਦੋਂ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਇਮਰਾਨ ਸ਼ੇਖ ਕਰ ਰਹੇ ਹਨ । ਇਹ ਫ਼ਿਲਮ 1940 ਦੇ ਦਹਾਕੇ ਦੇ ਪੰਜਾਬ ਨੂੰ ਵੱਡੇ ਪਰਦੇ ਤੇ ਦਿਖਾਵੇਗੀ ।

https://www.instagram.com/p/BvRHyKog2yj/

ਵਰਮਾ ਨੇ ਜਿਹੜਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ, ਉਸ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ । 'ਨਾਢੂ ਖਾਂ' ਵਿੱਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਬੀ.ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੌਬੀ ਧਾਲੀਵਾਲ, ਪ੍ਰਕਾਸ਼, ਮਹਾਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਸਤਿੰਦਰ ਕੌਰ, ਮਾਸਟਰ ਅੰਸ਼, ਰਾਜ ਧਾਲੀਵਾਲ, ਸੀਮਾ ਕੌਸ਼ਲ, ਬੌਬੀ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ, ਰਾਜ ਜੋਸ਼ੀ ਤੋਂ ਇਲਾਵਾ ਹੋਰ ਕਈ ਕਲਾਕਾਰ ਇਸ ਫ਼ਿਲਮ ਵਿੱਚ ਐਨਟਰਟੇਨਮੈਂਟ ਦਾ ਤੜਕਾ ਲਗਾਉਣਗੇ ।

https://www.instagram.com/p/BvT5gNOgL4C/?utm_source=ig_embed

ਇਸ ਫ਼ਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਬੱਬਲ ਨੇ ਲਿਖੀ ਹੈ । ਫ਼ਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਹਨ । ਨਾਢੂ ਖਾਂ 26 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ।

Related Post