ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਹੈ ਇਹ ਸਭ ਤੋਂ ਵੱਡੀ ਇੱਛਾ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ  

By  Rupinder Kaler March 25th 2019 03:12 PM

ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਯੋਗਰਾਜ ਸਿੰਘ ਆਪਣਾ 60 ਵਾਂ ਜਨਮ ਦਿਨ ਮਨਾ ਰਹੇ ਹਨ । ਉਹਨਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ ਵਿੱਚ ਹੋਇਆ ਸੀ । ਯੋਗਰਾਜ ਚੰਗੇ ਅਦਾਕਾਰ ਦੇ ਨਾਲ ਨਾਲ ਕ੍ਰਿਕੇਟਰ ਵੀ ਰਹੇ ਹਨ । ਕ੍ਰਿਕੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਟੈਸਟ ਤੇ ਛੇ ਇੱਕ ਦਿਨਾਂ ਮੈਚ ਖੇਡੇ ਹਨ ।

https://www.youtube.com/watch?v=DXYoiOYKnio&t=53s

ਉਹਨਾਂ ਨੇ ਨਿਊਜੀਲੈਂਡ ਖਿਲਾਫ ਮੈਚ ਖੇਡੇ ਸਨ । ਪਰ ਉਹ ਜ਼ਿਆਦਾ ਚਿਰ ਕ੍ਰਿਕਟ ਵਿੱਚ ਨਹੀਂ ਟਿਕ ਸਕੇ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ ਸੀ । ਯੋਗਰਾਜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵਿਲੇਨ ਦੇ ਤੌਰ ਤੇ ਕੀਤੀ ਸੀ । ਯੋਗਰਾਜ ਨੇ ਆਪਣੇ ਕਰੀਅਰ ਵਿੱਚ ਕੁਝ ਅਜਿਹੇ ਕਿਰਦਾਰ ਨਿਭਾਏ ਸਨ ਜਿੰਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।

https://www.youtube.com/watch?v=n9mVnt9chQ8

ਦਮਦਾਰ ਅਵਾਜ਼ ਤੇ ਡਾਈਲੌਗ ਬੋਲਣ ਦਾ ਤਰੀਕਾ ਹਰ ਇੱਕ ਪਸੰਦ ਨੂੰ ਆਉਂਦਾ ਹੈ । ਯੋਗਰਾਜ ਨੇ ਜੱਟ ਤੇ ਜ਼ਮੀਨ, ਕੁਰਬਾਨੀ ਜੱਟੀ ਦੀ, ਬਦਲਾ ਜੱਟੀ ਦਾ, ਇਨਸਾਫ, ਲਲਕਾਰਾ ਜੱਟੀ ਦਾ, ਨੈਣ ਪ੍ਰੀਤੋ ਦੇ, ਵਿਛੋੜਾ ਵਰਗੀਆਂ ਫ਼ਿਲਮਾਂ ਵਿੱਚ ਬਾਕਮਾਲ ਅਦਾਕਾਰੀ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ।

https://www.youtube.com/watch?v=DSSbX3ulMkQ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਫ਼ਿਲਮਾਂ ਬਣਨੀਆਂ ਹੀ ਬੰਦ ਹੋ ਗਈਆਂ ਸਨ । ਜਦੋਂ ਮੁੜ ਪੰਜਾਬੀ ਸਿਨੇਮਾ ਸੁਰਜਿਤ ਹੋਇਆ ਤਾਂ ਯੋਗਰਾਜ ਇੱਕ ਵਾਰ ਫਿਰ ਵੱਡੇ ਪਰਦੇ ਤੇ ਛਾ ਗਿਆ । ਗੋਰਿਆਂ ਨੂੰ ਦਫਾ ਕਰੋ, ਸੱਜਣ ਸਿੰਘ ਰੰਗਰੂਟ ਵਰਗੀਆਂ ਫ਼ਿਲਮਾਂ ਵਿੱਚ ਦਮਦਾਰ ਕਿਰਦਾਰ ਨਿਭਾਏ । ਯੋਗਰਾਜ ਸਿੰਘ ਜਜ਼ਬਾਤੀ ਇਨਸਾਨ ਹਨ । ਉਹਨਾਂ ਦੀ ਦਿਲੀ ਇੱਛਾ ਹੈ ਕਿ ਉਹਨਾਂ ਦੀ ਜ਼ਿੰਦਗੀ ਤੇ ਬਾਇਓਪਿਕ ਬਣੇ ।

Related Post