ਈਸ਼ਾ ਦਿਓਲ ਨੇ ਧੀ ਦਾ ਮਨਾਇਆ ਜਨਮ ਦਿਨ,ਤਸਵੀਰਾਂ ਕੀਤੀਆਂ ਸਾਂਝੀਆਂ

By  Shaminder October 21st 2019 02:38 PM

ਈਸ਼ਾ ਦਿਓਲ ਨੇ ਆਪਣੀ ਧੀ ਰਾਧਿਆ ਦਾ ਜਨਮ ਦਿਨ ਮਨਾਇਆ । ਇਸ ਮੌਕੇ 'ਤੇ ਉਨ੍ਹਾਂ ਨੇ ਆਪਣੀ ਧੀ ਦੇ ਜਨਮ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਆਪਣੀਆਂ ਦੋਵੇਂ ਧੀਆਂ ਅਤੇ ਪਤੀ ਭਰਤ ਤਖਤਾਨੀ ਦੇ ਨਾਲ ਨਜ਼ਰ ਆ ਰਹੀ ਹੈ ।

ਹੋਰ ਵੇਖੋ: ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਭੱਜੀ ਫ਼ਿਲਮਾਂ ‘ਚ ਰੱਖਣ ਜਾ ਰਹੇ ਕਦਮ

https://www.instagram.com/p/B32FQpGHF6A/

ਤਸਵੀਰਾਂ ਦੇ ਨਾਲ-ਨਾਲ ਈਸ਼ਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਧੀ ਦੇ ਜਨਮ ਦਿਨ 'ਤੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਵਧਾਈ 'ਤੇ ਧੰਨਵਾਦ ਕੀਤਾ ਹੈ ਅਤੇ ਬੱਚੀ ਦੇ ਜਨਮ ਦਿਨ 'ਤੇ ਕਰਵਾਈ ਗਈ ਪਾਰਟੀ 'ਚ ਸ਼ਾਮਿਲ ਹੋ ਕੇ ਬੱਚੀ ਨੂੰ ਆਸ਼ੀਰਵਾਦ ਦੇਣ 'ਤੇ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

ਦੱਸ ਦਈਏ ਕਿ ਈਸ਼ਾ ਦਿਓਲ ਦੀਆਂ ਦੋ ਧੀਆਂ ਹਨ ਵੱਡੀ ਧੀ ਦੇ ਦੂਜੇ ਜਨਮ ਦਿਨ 'ਤੇ ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਦਕਿ ਛੋਟੀ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ।

https://www.instagram.com/p/B33uJgiCtR5/

ਈਸ਼ਾ ਅਤੇ ਭਰਤ ਤਖਤਾਨੀ ਨੇ ਲਵ ਮੈਰਿਜ ਕਰਵਾਈ ਸੀ ।

Related Post