ਬੌਬੀ ਦਿਓਲ ਤੋਂ ਬਾਅਦ ਧੂਮ ਮਚਾਉਣ ਆ ਰਹੀ ਹੈ ਧਰਮਿੰਦਰ ਦੀ ਲਾਡਲੀ ਧੀ ਈਸ਼ਾ

By  Gourav Kochhar June 2nd 2018 06:54 AM

2015 'ਚ ਈਸ਼ਾ ਗੁਪਤਾ ਦੀਆਂ ਦੋ ਫਿਲਮਾਂ ਰਿਲੀਜ਼ ਹੋਈਆਂ ਸਨ। ਇਨ੍ਹਾਂ 'ਚੋਂ ਇਕ ਕੰਨੜ ਫਿਲਮ ਸੀ ਜਦਕਿ ਹਿੰਦੀ ਫਿਲਮ 'ਕਿੱਲ ਦੈੱਮ ਯੰਗ' ਕਦੋਂ ਆਈ ਅਤੇ ਕਦੋਂ ਚਲੀ ਗਈ, ਇਸ ਦੀ ਕਿਸੇ ਨੂੰ ਵੀ ਭਣਕ ਨਹੀਂ ਲੱਗ ਸਕੀ। ਮਤਰੇਏ ਭਰਾ ਬੌਬੀ ਦਿਓਲ Bobby Deol ਤੋਂ ਬਾਅਦ ਹੁਣ ਇਕ ਵਾਰ ਫਿਰ ਈਸ਼ਾ ਦਿਓਲ esha deol ਲੰਬੇ ਗੈਪ ਤੋਂ ਬਾਅਦ ਸਿਲਵਰ ਸਕ੍ਰੀਨ 'ਤੇ ਧੂਮ ਮਚਾਉਣ ਲਈ ਵਾਪਸ ਆ ਰਹੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕੇਕਵਾਕ cakewalk ' ਦਾ ਫਰਸਟ ਲੁੱਕ ਜਾਰੀ ਹੋ ਗਿਆ ਹੈ। ਇਸ ਦਾ ਨਿਰਦੇਸ਼ਨ ਰਾਮ ਕਮਲ ਮੁਖਰਜੀ ਅਤੇ ਅਭਰਾ ਚਕਰਵਰਤੀ ਨੇ ਕੀਤਾ ਹੈ।

isha deol

'ਕੇਕਵਾਕ' ਦੇ ਪੋਸਟਰ 'ਚ ਈਸ਼ਾ ਸ਼ੈੱਫ ਦੀ ਯੂਨੀਫਾਰਮ 'ਚ ਹੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੈਫ ਅਲੀ ਖਾਨ ਦੀ ਵੀ ਇਕ ਫਿਲਮ 'ਸ਼ੈੱਫ' ਰਿਲੀਜ਼ ਹੋਈ ਸੀ। ਇਸ 'ਚ ਸੈਫ ਵੀ 'ਸ਼ੈੱਫ' ਦੀ ਭੂਮਿਕਾ 'ਚ ਹੀ ਨਜ਼ਰ ਆਏ ਸਨ ਅਤੇ ਹੁਣ ਈਸ਼ਾ ਦਿਓਲ esha deol ਵੀ 'ਸ਼ੈੱਫ' ਦੇ ਰੂਪ 'ਚ ਸਕ੍ਰੀਨ 'ਤੇ ਵਾਪਸੀ ਕਰਨ ਵਾਲੀ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਈਸ਼ਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ।

2002 'ਚ 'ਕੋਈ ਮੇਰੇ ਦਿਲ ਸੇ ਪੁੱਛੋ' ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀ ਈਸ਼ਾ esha deol ਦੀਆਂ ਜੇਕਰ ਪਿਛਲੀਆਂ ਫਿਲਮਾਂ 'ਤੇ ਨਜ਼ਰ ਪਾਈਏ ਤਾਂ ਇਨ੍ਹਾਂ 'ਚ ਸਿਰਫ 'ਧੂਮ Dhoom' ਅਤੇ 'ਯੁਵਾ' ਹੀ ਯਾਦ ਰਹਿ ਜਾਂਦੀ ਹੈ। ਹਾਲਾਂਕਿ ਇਨ੍ਹਾਂ ਨੂੰ ਵੀ ਇਕੱਲੀ ਈਸ਼ਾ ਦਿਓਲ ਦੀਆਂ ਫਿਲਮਾਂ ਨਹੀਂ ਕਹੀਆਂ ਜਾ ਸਕਦੀਆਂ। ਭਾਰਤੀ ਸਿਨੇਮਾ 'ਚ ਆਪਣਾ ਪ੍ਰਭਾਵ ਛੱਡਣ 'ਚ ਅਸਫਲ ਰਹੀ ਈਸ਼ਾ ਦੀ 'ਕੇਕਵਾਕ' ਉਨ੍ਹਾਂ ਦੇ ਕਰੀਅਰ 'ਚ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।

isha deol

Related Post